ਬੇਕਾਬੂ ਹੋ ਕੇ ਨਹਿਰ ‘ਚ ਪਲਟਿਆ ਟਰੈਕਟਰ, 3 ਲੜਕੀਆਂ ਦੀ ਹੋਈ ਮੌਤ

Road Accident

ਸ਼੍ਰੀ ਗੰਗਾਨਗਰ: ਦੇਸ਼ ਭਰ ‘ਚ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਭਿਆਨਕ ਸੜਕ ਹਾਦਸਾ ਹਨੂਮਾਨਗੜ੍ਹ ਜ਼ਿਲੇ ਦੇ ਪੱਲੂ ਥਾਣਾ ਅਧੀਨ ਪੈਂਦੇ ਇਲਾਕੇ ’ਚ ਵਾਪਰਿਆ ਹੈ, ਜਿਥੇ ਟਰੈਕਟਰ ਦੇ ਨਹਿਰ ’ਚ ਪਲਟ ਜਾਣ ਨਾਲ 3 ਲੜਕੀਆਂ ਦੀ ਮੌਤ ਹੋ ਗਈ, ਜਦਕਿ 2 ਜ਼ਖਮੀ ਹੋ ਗਈਆਂ ਹਨ।

ਮਿਲੀ ਜਾਣਕਾਰੀ ਮੁਤਾਬਕ ਲੜਕੀਆਂਟਰੈਕਟਰ ’ਤੇ ਸਵਾਰ ਹੋ ਕੇ ਕੰਮ ਕਰਨ ਲਈ ਆਪਣੇ ਖੇਤਾਂ ’ਚ ਜਾ ਰਹੀਆਂ ਸਨ। ਟਰੈਕਟਰ ਡਰਾਈਵਰ ਕੋਲੋਂ ਬੇਕਾਬੂ ਹੋਣ ਕਾਰਨ ਨਹਿਰ ’ਚ ਜਾ ਡਿੱਗਾ।

ਹੋਰ ਪੜ੍ਹੋ: ਰੇਲਵੇ ਟਰੈਕ ‘ਤੇ ਬੈਠ ਕੇ ਸ਼ਰਾਬ ਪੀਣੀ ਪਈ ਮਹਿੰਗੀ ,ਵਾਪਰਿਆ ਇਹ ਹਾਦਸਾ

ਗੰਭੀਰ ਰੂਪ ’ਚ ਜ਼ਖਮੀ ਤਿੰਨਾਂ ਲੜਕੀਆਂ ਨੂੰ ਨਜ਼ਦੀਕੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਟਰੈਕਟਰ ਚਲਾਉਣ ਵਾਲਾ ਨੌਜਵਾਨ ਵਾਲ-ਵਾਲ ਬਚ ਗਿਆ।

-PTC News