Mon, May 6, 2024
Whatsapp

ਸਮਰਾਲਾ-ਖੰਨਾ ਸੜਕ 'ਤੇ ਫ਼ੌਜ ਦੀ ਗੱਡੀ ਅਤੇ ਟਿੱਪਰ ਦੀ ਭਿਆਨਕ ਟੱਕਰ , ਸੈਨਾ ਦੇ ਇੱਕ ਜਵਾਨ ਦੀ ਮੌਤ

Written by  Shanker Badra -- June 06th 2019 09:01 AM
ਸਮਰਾਲਾ-ਖੰਨਾ ਸੜਕ 'ਤੇ ਫ਼ੌਜ ਦੀ ਗੱਡੀ ਅਤੇ ਟਿੱਪਰ ਦੀ ਭਿਆਨਕ ਟੱਕਰ , ਸੈਨਾ ਦੇ ਇੱਕ ਜਵਾਨ ਦੀ ਮੌਤ

ਸਮਰਾਲਾ-ਖੰਨਾ ਸੜਕ 'ਤੇ ਫ਼ੌਜ ਦੀ ਗੱਡੀ ਅਤੇ ਟਿੱਪਰ ਦੀ ਭਿਆਨਕ ਟੱਕਰ , ਸੈਨਾ ਦੇ ਇੱਕ ਜਵਾਨ ਦੀ ਮੌਤ

ਸਮਰਾਲਾ-ਖੰਨਾ ਸੜਕ 'ਤੇ ਫ਼ੌਜ ਦੀ ਗੱਡੀ ਅਤੇ ਟਿੱਪਰ ਦੀ ਭਿਆਨਕ ਟੱਕਰ , ਸੈਨਾ ਦੇ ਇੱਕ ਜਵਾਨ ਦੀ ਮੌਤ:ਸਮਰਾਲਾ : ਸਮਰਾਲਾ-ਖੰਨਾ ਸੜਕ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ।ਓਥੇ ਫ਼ੌਜ ਦੀ ਗੱਡੀ ਤੇ ਟਰਾਲੇ ਦੀ ਆਹਮੋ-ਸਾਹਮਣੀ ਟੱਕਰ ਹੋ ਗਈ ਹੈ।ਇਸ ਹਾਦਸੇ ਸੈਨਾ ਦੇ ਇੱਕ ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਇਹ ਹਾਦਸਾ ਅੱਜ ਸਵੇਰੇ 5 ਵਜੇ ਵਾਪਰਿਆ ਹੈ। [caption id="attachment_303851" align="aligncenter" width="300"]Samrala-Khanna road Military vehicle and tipper Accident , One Death
ਸਮਰਾਲਾ-ਖੰਨਾ ਸੜਕ 'ਤੇ ਫ਼ੌਜ ਦੀ ਗੱਡੀ ਅਤੇ ਟਿੱਪਰ ਦੀ ਭਿਆਨਕ ਟੱਕਰ , ਸੈਨਾ ਦੇ ਇੱਕ ਜਵਾਨ ਦੀ ਮੌਤ[/caption] ਜਾਣਕਾਰੀ ਅਨੁਸਾਰ ਜਦੋਂ ਫ਼ੌਜੀ ਗੱਡੀਆਂ ਦਾ ਕਾਫ਼ਿਲਾ ਸਤਲੁਜ ਪੁਲ ਤੋਂ ਜੰਗੀ ਅਭਿਆਸ ਕਰ ਕੇ ਵਾਪਸ ਅੰਬਾਲਾ ਜਾ ਰਿਹਾ ਸੀ ਤਾਂ ਪਿੰਡ ਰਾਜੇਵਾਲ ਨੇੜੇ ਫ਼ੌਜੀ ਗੱਡੀ ਅੱਗੇ ਲਾਵਾਰਿਸ ਪਸ਼ੂ ਆ ਜਾਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣਿਓਂ ਆ ਰਹੇ ਟਰਾਲ਼ੇ ਨਾਲ ਗੱਡੀ ਦੀ ਜ਼ੋਰਦਾਰ ਟੱਕਰ ਹੋ ਗਈ। [caption id="attachment_303850" align="aligncenter" width="300"]Samrala-Khanna road Military vehicle and tipper Accident , One Death
ਸਮਰਾਲਾ-ਖੰਨਾ ਸੜਕ 'ਤੇ ਫ਼ੌਜ ਦੀ ਗੱਡੀ ਅਤੇ ਟਿੱਪਰ ਦੀ ਭਿਆਨਕ ਟੱਕਰ , ਸੈਨਾ ਦੇ ਇੱਕ ਜਵਾਨ ਦੀ ਮੌਤ[/caption] ਇਸ ਹਾਦਸੇ ਦੌਰਾਨ ਫ਼ੌਜੀ ਗੱਡੀ ਦੇ ਡਰਾਈਵਰ 268 ਰੈਜ਼ੀਮੈਂਟ ਇੰਜੀਨੀਅਰ ਦੇ ਸੈਨਾ ਮੈਡਲ ਲਾਂਸ ਨਾਇਕ ਹੌਲਦਾਰ ਰਾਮਦਾਸ ਪੁੱਤਰ ਮੇਜਰ ਸਿੰਘ ਵਾਸੀ ਰਾਜਗੜ੍ਹ, ਤਹਿਸੀਲ ਤੇ ਜ਼ਿਲਾ ਬਰਨਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ।ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਟਿੱਪਰ ਚਾਲਕ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਭਰਤੀ ਕਰਵਾਇਆ ਗਿਆ। -PTCNews


  • Tags

Top News view more...

Latest News view more...