Sat, Apr 27, 2024
Whatsapp

ਸਪਨਾ ਚੌਧਰੀ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਲਈ ਪਾਰਟੀ ਦੀ ਮੈਂਬਰਸ਼ਿਪ

Written by  Jashan A -- July 07th 2019 01:04 PM -- Updated: July 07th 2019 01:08 PM
ਸਪਨਾ ਚੌਧਰੀ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਲਈ ਪਾਰਟੀ ਦੀ ਮੈਂਬਰਸ਼ਿਪ

ਸਪਨਾ ਚੌਧਰੀ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਲਈ ਪਾਰਟੀ ਦੀ ਮੈਂਬਰਸ਼ਿਪ

ਸਪਨਾ ਚੌਧਰੀ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ, ਲਈ ਪਾਰਟੀ ਦੀ ਮੈਂਬਰਸ਼ਿਪ,ਨਵੀਂ ਦਿੱਲੀ: ਆਖਿਰਕਾਰ ਸਾਰੀਆਂ ਅਟਕਲਾਂ ਨੂੰ ਵਿਰਾਮ ਲਾਉਂਦੇ ਹੋਏ ਪ੍ਰਸਿੱਧ ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਅੱਜ ਸਪਨਾ ਨੇ ਦਿੱਲੀ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਦਰਅਸਲ ਭਾਜਪਾ ਨੇ ਦੇਸ਼ ਭਰ ਵਿਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਤਹਿਤ ਉਹ ਲੋਕਾਂ ਨੂੰ ਪਾਰਟੀ ਨਾਲ ਜੋੜ ਰਹੀ ਹੈ। ਇਸ ਦੀ ਸ਼ੁਰੂਆਤ 6 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ ਤੋਂ ਕੀਤੀ ਸੀ।

ਹੋਰ ਪੜ੍ਹੋ:ਅਦਾਕਾਰਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਦਾ ਹੋਇਆ ਮੰਗਣਾ ,ਇਸ ਦਿਨ ਹੋਵੇਗਾ ਵਿਆਹ ਤੁਹਾਨੂੰ ਦੱਸ ਦੇਈਏ ਕਿ ਸਪਨਾ ਨਵੀਂ ਦਿੱਲੀ ਵਿਖੇ, ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਮੈਂਬਰਸ਼ਿਪ ਮੁਹਿੰਮ 2019 ਦੇ ਪ੍ਰੋਗਰਾਮ 'ਚ ਮਨੋਜ ਤਿਵਾੜੀ, ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਜਨਰਲ ਸਕੱਤਰ ਰਾਮਲਾਲ ਦੀ ਮੌਜੂਦਗੀ ਵਿਚ ਭਾਜਪਾ 'ਚ ਸ਼ਾਮਲ ਹੋਈ। ਜ਼ਿਕਰ ਏ ਖਾਸ ਹੈ ਕਿ ਸਪਨਾ ਚੌਧਰੀ ਦੀ ਭਾਜਪਾ 'ਚ ਸ਼ਾਮਲ ਹੋਣ ਦੀ ਗੱਲ ਉਦੋਂ ਹੀ ਪੱਕੀ ਹੋ ਗਈ ਸੀ, ਜਦੋਂ ਦਿੱਲੀ ਵਿਚ ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰੀ-ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਮਨੋਜ ਤਿਵਾੜੀ ਨੇ ਸਪਨਾ ਚੌਧਰੀ ਅਤੇ ਭੋਜਪੁਰੀ ਗਾਇਕ ਖੇਸਾਰੀ ਲਾਲ ਨਾਲ ਆਪਣੇ ਖੇਤਰ ਵਿਚ ਵਿਸ਼ਾਲ ਰੋਡ ਸ਼ੋਅ ਕੀਤਾ ਸੀ। -PTC News

Top News view more...

Latest News view more...