ਕਿਸਾਨਾਂ ਦੇ ਹੱਕ 'ਚ ਨਿਤਰੇ ਕੌਮੀ ਤੇ ਕੌਮਾਂਤਰੀ ਖਿਡਾਰੀ, ਕੇਂਦਰ ਸਰਕਾਰ ਨੂੰ ਸਨਮਾਨ ਵਾਪਸ ਕਰਨ ਲਈ ਰਵਾਨਾ
ਕਿਸਾਨਾਂ ਦੇ ਹੱਕ 'ਚ ਨਿਤਰੇ ਕੌਮੀ ਤੇ ਕੌਮਾਂਤਰੀ ਖਿਡਾਰੀ, ਕੇਂਦਰ ਸਰਕਾਰ ਨੂੰ ਸਨਮਾਨ ਵਾਪਸ ਕਰਨ ਲਈ ਰਵਾਨਾ:ਜਲੰਧਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਸਮਰਥਨ 'ਚ ਜਿੱਥੇ ਪੰਜਾਬੀ ਗਾਇਕ, ਸਿਆਸੀ ਲੀਡਰ ਆਏ ਹਨ, ਉਥੇ ਹੀ ਪੰਜਾਬ ਦੇ ਖਿਡਾਰੀ ਵੀ ਕਿਸਾਨਾਂ ਦੇ ਸਮਰਥਨ 'ਚ ਉਤਰ ਆਏ ਹਨ। ਹੁਣ ਕੌਮੀ ਤੇ ਕੌਮਾਂਤਰੀ ਖਿਡਾਰੀਕਿਸਾਨਾਂ ਦੇ ਹੱਕ 'ਚ ਨਿਤਰੇ ਹਨ।
ਕਿਸਾਨਾਂ ਦੇ ਹੱਕ 'ਚ ਨਿਤਰੇ ਕੌਮੀ ਤੇ ਕੌਮਾਂਤਰੀ ਖਿਡਾਰੀ , ਕੇਂਦਰ ਸਰਕਾਰ ਨੂੰ ਸਨਮਾਨ ਵਾਪਸ ਕਰਨ ਲਈ ਰਵਾਨਾ
ਪੰਜਾਬ ਦੇ ਮਾਣਮੱਤੇ ਖਿਡਾਰੀਆਂ ਦਾ ਕਾਫਲਾ ਅੱਜ ਦਿੱਲੀ ਨੂੰ ਕੂਚ ਕਰ ਗਿਆ ਹੈ। ਖਿਡਾਰੀ ਫਤਿਹਗੜ੍ਹ ਸਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਦਿੱਲੀ ਵੱਲ ਵਧਣਗੇ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅਤੇ ਕਿਸਾਨਾਂ ਦੇ ਹੱਕ 'ਚ ਆਏ ਓਲੰਪਿਕ ਖਿਡਾਰੀਆਂ ਨੇ ਦਿੱਲੀ ਜਾ ਕੇ ਮਿਲੇ ਐਵਾਰਡਾਂ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਇਸ ਦੌਰਾਨ ਭਾਰਤ ਸਰਕਾਰ ਵੱਲੋਂ ਦਿੱਤੇ ਸਨਮਾਨ ਵਾਪਸ ਕਰਨ ਲਈ ਸੀਨੀਅਰ ਅਤੇ ਨੌਜਵਾਨ ਖਿਡਾਰੀਜਲੰਧਰ ਤੋਂ ਰਵਾਨਾ ਹੋਏ ਹਨ।
ਕਿਸਾਨਾਂ ਦੇ ਹੱਕ 'ਚ ਨਿਤਰੇ ਕੌਮੀ ਤੇ ਕੌਮਾਂਤਰੀ ਖਿਡਾਰੀ , ਕੇਂਦਰ ਸਰਕਾਰ ਨੂੰ ਸਨਮਾਨ ਵਾਪਸ ਕਰਨ ਲਈ ਰਵਾਨਾ
ਇਸ ਦੌਰਾਨ ਪਦਮਸ੍ਰੀ ਕਰਤਾਰ ਸਿੰਘ, ਅਰਜਨਾ ਐਵਾਰਡੀ ਤਾਰਾ ਸਿੰਘ, ਅਰਜਨਾ ਐਵਾਰਡੀ ਰਾਜਬੀਰ ਕੌਰ, ਅਰਜਨਾ ਐਵਾਰਡੀ ਰਣਧੀਰ ਸਿੰਘ, ਧਿਆਨ ਚੰਦ ਐਵਾਰਡੀ ਓਲੰਪੀਅਨ ਗੁਰਮੇਲ ਸਿੰਘ, ਏਸ਼ੀਅਨ ਗੇਮਜ਼ ਦੇ ਗੋਲਡ ਮੈਡਲਿਸਟ ਪਦਮ ਸ੍ਰੀ ਕੌਰ ਸਿੰਘ, ਪੰਜ ਵਾਰ ਦੇ ਓਲੰਪਿਕ ਖੇਡਾਂ ਦੇ ਚੀਫ ਕੋਚ ਗੁਰਬਖਸ਼ ਸਿੰਘ ਸੰਧੂ ਦਰੋਣਾਚਾਰੀਆ ਐਵਾਰਡੀ ਅਤੇ ਅਰਜਨਾ ਐਵਾਰਡੀ ਜੈਪਾਲ ਸਿੰਘ ਸਮੇਤ ਕਈ ਨਾਮੀ ਖਿਡਾਰੀ ਜਲੰਧਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ।
ਕਿਸਾਨਾਂ ਦੇ ਹੱਕ 'ਚ ਨਿਤਰੇ ਕੌਮੀ ਤੇ ਕੌਮਾਂਤਰੀ ਖਿਡਾਰੀ , ਕੇਂਦਰ ਸਰਕਾਰ ਨੂੰ ਸਨਮਾਨ ਵਾਪਸ ਕਰਨ ਲਈ ਰਵਾਨਾ
ਇਸ ਦੇ ਇਲਾਵਾ ਸੋਨੀਪਤ ਵਿਖੇ ਹਰਿਆਣਾ ਦੇ ਖਿਡਾਰੀ ਵੀ ਕਾਫਲੇ ਵਿਚ ਸ਼ਾਮਿਲ ਹੋਣਗੇ। ਪੰਜਾਬ ਤੇ ਹਰਿਆਣਾ ਦੇ ਖਿਡਾਰੀ 5 ਦਸੰਬਰ ਨੂੰ ਸ਼ਾਮ ਵੇਲੇ ਸਿੰਘੂ ਬਾਰਡਰ ਵਿਖੇ ਕਿਸਾਨਾਂ ਦੇ ਸਮਾਗਮ ਵਿਚ ਸ਼ਾਮਿਲ ਹੋਣਗੇ। ਭਲਵਾਨ ਕਰਤਾਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਰਸਕਾਰ ਵਾਪਸ ਕਰਨ ਲਈ ਰਾਸ਼ਟਰਪਤੀ ਕੋਲੋਂ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਸ਼ਟਰਪਤੀ ਸਮਾਂ ਦੇਣਗੇ, ਖਿਡਾਰੀ ਉਨ੍ਹਾਂ ਨੂੰ ਪੁਰਸਕਾਰ ਵਾਪਸ ਕਰਨਗੇ।
-PTCNews