ਦਾਵਤਾਂ ਦੇ ਰੁਝੇਵੇਂ ਤੋਂ ਬਾਹਰ ਆਕੇ,ਕਿਸਾਨਾਂ ਨਾਲ ਹੋ ਰਹੇ ਵਹਿਸ਼ੀਆਨਾ ਵਿਵਹਾਰ ‘ਤੇ ਗੌਰ ਕਰਨ ਕੈਪਟਨ ਅਮਰਿੰਦਰ : ਡਾ.ਦਲਜੀਤ ਚੀਮਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਤੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਲੀ ਜਾਣ ਸਮੇਂ ਕੜਾਕੇ ਦੀ ਠੰਢ ਦੌਰਾਨ ਜਲ ਤੋਪਾਂ ਨਾਲ ਮਾਰਿਆ ਗਿਆ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਾਬਕਾ ਮੰਤਰੀ ਨਵਜੋਤ ਸਿੱਧ ਸਿੱਧੂ ਲਈ ਸ਼ਾਹੀ ਦਾਅਵਤਾਂ ਦੇ ਰਹੇ ਸਨ।Farm bills: Haryana Police uses water cannon on farmers Chandigarh-Delhi highway
ਮੁੱਖ ਮੰਤਰੀ ਦੇ ਇਸ ਅਸੰਵੇਦਨਸ਼ੀਲ ਰਵੱਈਆ ਦੀ ਤੁਲਨਾ ਬਾਦਸ਼ਾਹ ਨੀਰੋ, ਜੋ ਰੋਮ ਦੇ ਸੜਨ ਵੇਲੇ ਬੰਸਰੀ ਵਜਾ ਰਿਹਾ ਸੀ, ਨਾਲ ਕਰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਪਣੇ ਸਾਰੇ ਰੁਝੇਵੇਂ ਰੱਦ ਕਰ ਕੇ ਕਿਸਾਨਾਂ ਨਾਲ ਕਿਸੇ ਤਰੀਕੇ ਦਾ ਵੀ ਹਰਿਆਣਾ ਪੁਲਿਸ ਦੇ ਹੱਥੋਂ ਵਹਿਸ਼ੀਆਨਾ ਵਿਵਹਾਰ ਨਾ ਹੋਣਾ ਯਕੀਨੀ ਬਣਾਉਣ ਦੀ ਥਾਂ ਮੁੱਖ ਮੰਤਰੀ ਨੇ ਆਪਣੇ ਸਾਬਕਾ ਮੰਤਰੀ ਨੇ ਸ਼ਾਹੀ ਦਾਅਵਤ ਦੇਣ ਨੂੰ ਪਹਿਲ ਦਿੱਤੀ।

Farm bills: Haryana Police uses water cannon on farmers Chandigarh-Delhi highway
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਪੀੜਾ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤੁਹਾਡੇ ਜਾਣਦੇ ਸੀ ਕੰਲ ਤੋਂ ਹੀ ਹਜ਼ਾਰਾਂ ਕਿਸਾਨਾਂ ਨੂੰ ਦਿੰਲੀ ਜਾਂਦਿਆਂ ਰਾਹ ਵਿਚ ਹਰਿਆਣਾ ਦੀ ਸਰਹੱਦ ‘ਤੇ ਰੋਕਿਆ ਗਿਆ ਤੇ ਇਹਨਾਂ ਕਿਸਾਨਾਂ ਨੇ ਖਰਾਬ ਮੌਸਮ ਵਿਚ ਰਾਤ ਕੜਾਕੇ ਦੀ ਠੰਢ ਵਿਚ ਗੁਜ਼ਾਰੀ। ਉਹਨਾਂ ਕਿਹਾ ਕਿ ਅੱਜ ਜਦੋਂ ਇਹ ਕਿਸਾਨ ਦਿੱਲੀ ਜਾਣ ਲੱਗੇ ਤਾਂ ਇਹਨਾਂ ‘ਤੇ ਜਲ ਤੋਪਾਂ ਨਾਲ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਹੁੰਦਿਆਂ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਇਹ ਯਕੀਨੀ ਬਣਾਉਣੇ ਕਿ ਪੰਜਾਬ ਦੇ ਕਿਸਾਨਾਂ ਨਾਲ ਜ਼ੁਲਮ ਨਾ ਹੁੰਦੇ। ਉਹਨਾਂ ਕਿਹਾ ਕਿ ਇਹ ਤੁਹਾਡਾ ਫਰਜ਼ ਬਣਦਾ ਸੀ ਕਿ ਤੁਸੀਂ ਇਹ ਮਾਮਲਾ ਤੁਰੰਤ ਕੇਂਦਰ ਸਰਕਾਰ ਕੋਲ ਚੁੱਕਦੇ ਪਰ ਤੁਸੀਂ ਆਪਣੀ ਸ਼ਾਹੀ ਦਾਅਵਤ ਵਿਚ ਰੁੱਝੇ ਰਹਿਣ ਨੂੰ ਪਹਿਲ ਦਿੱਤੀ।

Barnala: Farmers to head for Delhi from Badbar Toll Plaza dhol vaja ke
ਮੁੱਖ ਮੰਤਰੀ ਨੂੰ ਅੱਖਾਂ ਖੋਲ ਕੇ ਵਾਪਰ ਰਹੇ ਦੁਖਾਂਤ ਨੂੰ ਵੇਖਣ ਲਈ ਆਖਦਿਆਂ ਡਾ. ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਵੱਲੋਂ ਉਠਾਏ ਮਸਲੇ ਕੇਂਦਰ ਕੋਲ ਤੁਰੰਤ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦੀਆਂ ਜਿਣਸਾਂ ਦੀ ਕੇਂਦਰ ਸਰਕਾਰ ਵੱਲੋਂ ਐਮ ਐਸ ਪੀ ਅਨੁਸਾਰ ਯਕੀਨੀ ਸਰਕਾਰੀ ਖਰੀਦ ਦੀ ਗਾਰੰਟੀ ਦਿੱਤੀ ਜਾਣੀ ਯਕੀਨੀ ਬਣਾਉਣ ਦਾ ਮਾਮਲਾ ਚੁੱਕਣ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਹੋਰ ਸਾਰੀਆਂ ਸ਼ਿਕਾਇਤਾਂ ਵੀ ਕੇਂਦਰ ਕੋਲ ਚੁੱਕ ਕੇ ਮੌਜੂਦਾ ਸੰਕਟ ਨੂੰ ਹੱਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਨਾ ਕਿ ਖੁਦ ਪਾਰਟੀ ਕਰਨ ਵਿਚ ਮੌਜ ਮਸਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ

Kiran Chaudhary attacked government