Sat, Apr 27, 2024
Whatsapp

ਸ਼੍ਰੋਮਣੀ ਅਕਾਲੀ ਦਲ ਚੌਧਰੀ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਦਾ ਸਮਰਥਨ ਕਰ ਰਿਹਾ ਹੈ: ਬਲਵਿੰਦਰ ਸਿੰਘ ਭੂੰਦੜ

Written by  Jashan A -- October 10th 2019 07:37 PM
ਸ਼੍ਰੋਮਣੀ ਅਕਾਲੀ ਦਲ ਚੌਧਰੀ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਦਾ ਸਮਰਥਨ ਕਰ ਰਿਹਾ ਹੈ: ਬਲਵਿੰਦਰ ਸਿੰਘ ਭੂੰਦੜ

ਸ਼੍ਰੋਮਣੀ ਅਕਾਲੀ ਦਲ ਚੌਧਰੀ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਦਾ ਸਮਰਥਨ ਕਰ ਰਿਹਾ ਹੈ: ਬਲਵਿੰਦਰ ਸਿੰਘ ਭੂੰਦੜ

ਸ਼੍ਰੋਮਣੀ ਅਕਾਲੀ ਦਲ ਚੌਧਰੀ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਦਾ ਸਮਰਥਨ ਕਰ ਰਿਹਾ ਹੈ: ਬਲਵਿੰਦਰ ਸਿੰਘ ਭੂੰਦੜ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਇਸ ਵੱਲੋਂ ਅੰਬਾਲਾ ਸਿਟੀ ਅਤੇ ਅੰਬਾਲਾ ਕੈਂਟ ਵਿਧਾਨ ਸਭਾ ਹਲਕਿਆਂ ਤੋਂ ਕ੍ਰਮਵਾਰ ਆਜ਼ਾਦ ਉਮੀਦਵਾਰਾਂ ਚੌਧਰੀ ਨਿਰਮਲ ਸਿੰਘ ਅਤੇ ਚਿਤਰਾ ਸਰਵਾਰਾ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਖੁਲਾਸਾ ਕਰਦਿਆਂ ਅਕਾਲੀ ਦਲ ਹਰਿਆਣਾ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਭਾਵੇਂਕਿ ਇਸ ਫੈਸਲੇ ਬਾਰੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਹੈ, ਉਹ ਸਿਰਫ ਇਸ ਲਈ ਦੁਬਾਰਾ ਦੱਸ ਰਹੇ ਹਨ ਤਾਂ ਇਸ ਮਾਮਲੇ ਵਿਚ ਕੋਈ ਭੰਬਲਭੁਸਾ ਨਾ ਰਹੇ। ਹੋਰ ਪੜ੍ਹੋ:ਬਿਕਰਮ ਮਜੀਠੀਆ ਵੱਲੋਂ ਕਰਤਾਰਪੁਰ ਲਾਂਘੇ ਅਤੇ ਕਾਲੀ ਸੂਚੀ ਖ਼ਤਮ ਕਰਨ ਲਈ PM ਮੋਦੀ ਅਤੇ ਅਮਿਤ ਸ਼ਾਹ ਦੀ ਸ਼ਲਾਘਾ ਭੂੰਦੜ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਚੌਧਰੀ ਨਿਰਮਲ ਸਿੰਘ ਅਤੇ ਉਹਨਾਂ ਦੀ ਬੇਟੀ ਚਿਤਰਾ ਸਰਵਾਰਾ ਦਾ ਪੂਰਾ ਸਮਰਥਨ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦੋਵੇਂ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਈ ਕਸਰ ਨਾ ਛੱਡੀ ਜਾਵੇ। ਇਸ ਦੌਰਾਨ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦਾ ਇਨੈਲੋ ਪਾਰਟੀ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗਠਜੋੜ ਹੋ ਚੁੱਕਿਆ ਹੈ ਅਤੇ ਉਹਨਾਂ ਵੱਲੋਂ ਕਾਲਾਂਵਾਲੀ, ਰਤੀਆ ਅਤੇ ਚੀਕਾ ਦੀਆਂ ਸੀਟਾਂ ਰਲ ਕੇ ਲੜੀਆਂ ਜਾ ਰਹੀਆਂ ਹਨ। -PTC News


Top News view more...

Latest News view more...