ਸ਼ੁਤਰਾਣਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਲੈ ਕੇ ਭਖਿਆ ਵਿਵਾਦ , ਚੱਲੀ ਗੋਲੀ

Shutranatna Gurdwara Sahib Granthi Taking Hawaii Fire
ਸ਼ੁਤਰਾਣਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਲੈ ਕੇ ਭਖਿਆ ਵਿਵਾਦ , ਚੱਲੀ ਗੋਲੀ

ਸ਼ੁਤਰਾਣਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਲੈ ਕੇ ਭਖਿਆ ਵਿਵਾਦ , ਚੱਲੀ ਗੋਲੀ:ਸ਼ੁਤਰਾਣਾ : ਹਲਕਾ ਸ਼ੁਤਰਾਣਾ ਦੇ ਪਿੰਡ ਅਰਨੇਟੂ ਦੇ ਗੁਰਦੁਆਰਾ ਸਾਹਿਬ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਓਥੇ ਗ੍ਰੰਥੀ ਨੂੰ ਲੈ ਕੇ ਵਿਵਾਦ ਭੱਖ ਗਿਆ ਹੈ ਅਤੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ।ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਸਵੰਤ ਸਿੰਘ ਕੁੱਝ ਕਾਰਨਾਂ ਕਰਕੇ ਪਿਛਲੇ ਸਮੇਂ ਤੋਂ ਗੁਰਦੁਆਰਾ ਕਮੇਟੀ ਨਾਲ ਨਾਰਾਜ਼ ਚੱਲ ਰਿਹਾ ਸੀ।ਇਸ ਦੌਰਾਨ ਗ੍ਰੰਥੀ ਵੱਲੋਂ ਡਿਊਟੀ ਛੱਡ ਕੇ ਚਲੇ ਜਾਣ ਮਗਰੋਂ ਪਿੰਡ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।ਇਸ ਦੌਰਾਨ ਗੁਰਦੁਆਰਾ ਸਾਹਿਬ ‘ਚ ਹੋਏ ਇਕੱਠ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਹਵਾਈ ਫਾਇਰ ਕਰ ਦਿੱਤਾ ਹੈ।

Shutranatna Gurdwara Sahib Granthi Taking Hawaii Fire
ਸ਼ੁਤਰਾਣਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਲੈ ਕੇ ਭਖਿਆ ਵਿਵਾਦ , ਚੱਲੀ ਗੋਲੀ

ਇਸ ਸਬੰਧੀ ਅਰਨੇਟੂ ਖੁਰਦ ਦੇ ਸਰਪੰਚ ਅਤੇ ਕਮੇਟੀ ਮੈਂਬਰ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਜਸਵੰਤ ਸਿੰਘ ਕਮੇਟੀ ਵੱਲੋਂ ਗੁਰੂਘਰ ‘ਚ ਗੋਲਕ ਰੱਖਣ ਤੋਂ ਨਾਰਾਜ਼ ਚੱਲ ਰਿਹਾ ਸੀ।ਇਹ ਨਰਾਜ਼ਗੀ ਐਨੀ ਵੱਧ ਗਈ ਕਿ ਗ੍ਰੰਥੀ ਜਸਵੰਤ ਸਿੰਘ ਬੀਤੇ ਦਿਨ ਡਿਊਟੀ ਛੱਡ ਗਿਆ ਸੀ।ਜਿਸ ਤੋਂ ਬਾਅਦ ਇਹ ਵਿਵਾਦ ਹੋਰ ਵੱਧ ਗਿਆ ਹੈ।ਇਸ ਪਿੰਡ ‘ਚ ਰਹਿੰਦੇ ਕੁੱਝ ਲੋਕ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਉੱਪਰ ਦੋਸ਼ ਲਾ ਰਹੇ ਹਨ ਕਿ ਗ੍ਰੰਥੀ ਸਿੰਘ ਨੂੰ ਕਮੇਟੀ ਨੇ ਧੱਕੇ ਨਾਲ ਜਲੀਲ ਕਰਕੇ ਗੁਰਦੁਆਰੇ ਵਿੱਚੋਂ ਕੱਢਿਆ ਹੈ।ਇਸ ਦੌਰਾਨ ਪਿੰਡ ਦੇ ਜ਼ਿਆਦਾਤਰ ਲੋਕ ਗ੍ਰੰਥੀ ਦੇ ਹੱਕ ਵਿੱਚ ਹਨ।

Shutranatna Gurdwara Sahib Granthi Taking Hawaii Fire
ਸ਼ੁਤਰਾਣਾ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਲੈ ਕੇ ਭਖਿਆ ਵਿਵਾਦ , ਚੱਲੀ ਗੋਲੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਰਾਜਪੁਰਾ – ਅੰਬਾਲਾ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ , 1 ਵਿਅਕਤੀ ਦੀ ਹੋਈ ਮੌਤ

ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ‘ਚ ਝਗੜਾ ਹੋਣ ਅਤੇ ਹਵਾਈ ਫਾਇਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨ ਦਰਜ ਕਰਕੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-PTCNews