ਸੋਲਨ ਇਮਾਰਤ ਹਾਦਸੇ 'ਚ 6 ਜਵਾਨਾਂ ਸਣੇ 7 ਹਲਾਕ, CM ਨੇ ਜਾਂਚ ਦੇ ਦਿੱਤੇ ਆਦੇਸ਼

By Jashan A - July 15, 2019 9:07 am

ਸੋਲਨ ਇਮਾਰਤ ਹਾਦਸੇ 'ਚ 6 ਜਵਾਨਾਂ ਸਣੇ 7 ਹਲਾਕ, CM ਨੇ ਜਾਂਚ ਦੇ ਦਿੱਤੇ ਆਦੇਸ਼,ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਡਗਸ਼ਈ ਵਿਖੇ ਕੱਲ੍ਹ ਮੀਂਹ ਦੌਰਾਨ ਇੱਕ ਹੋਟਲ ਦੀ ਇਮਾਰਤ ਢਹਿ ਢੇਰੀ ਹੋ ਗਈ ਸੀ। ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 7 ਤੱਕ ਪੁੱਜ ਗਈ ਹੈ, ਜਿਨ੍ਹਾਂ 'ਚ 6 ਫ਼ੌਜੀ ਜਵਾਨ ਤੇ ਇੱਕ ਆਮ ਔਰਤ ਸ਼ਾਮਲ ਹਨ।

https://twitter.com/ANI/status/1150603518002311168

ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਤਾਂ 30 ਜੇਸੀਓ ਅਸਮ ਰਾਈਫ਼ਲਜ਼ ਦੇ ਜਵਾਨ (ਝਛੌਸ) ਉਸ ਢਾਬੇ ਉੱਤੇ ਦੁਪਹਿਰ ਦਾ ਖਾਣਾ ਖਾ ਰਹੇ ਸਨ।ਹੁਣ ਤੱਕ 17 ਫ਼ੌਜੀ ਜਵਾਨਾਂ ਤੇ 11 ਆਮ ਨਾਗਰਿਕਾਂ ਨੂੰ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ।

https://twitter.com/ANI/status/1150602301624803329

ਹੋਰ ਪੜ੍ਹੋ:ਲਾਲੜੂ 'ਚ ਵਾਪਰਿਆ ਦਰਦਨਾਕ ਹਾਦਸਾ, 2 ਜਣਿਆ ਦੀ ਮੌਤ, ਲੋਕਾਂ ਨੇ ਲਗਾਇਆ ਜਾਮ

ਇਸ ਹਾਦਸੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਹੈ ਕਿ ਪੰਚਕੂਲਾ ਤੋਂ ਐੱਨ. ਡੀ. ਆਰ. ਐੱਫ. ਦੀ ਟੀਮ ਸਮੇਤ ਡਾਕਟਰ ਵੀ ਹਾਦਸੇ ਵਾਲੇ ਸਥਾਨ 'ਤੇ ਪਹੁੰਚ ਗਏ ਅਤੇ ਬਚਾਅ-ਰਾਹਤ ਕਾਰਜ ਹੁਣ ਤੱਕ ਜਾਰੀ ਹੈ। ਹਾਦਸੇ ਦੀ ਜਾਂਚ ਕੀਤੀ ਜਾਵੇਗੀ।

-PTC News

adv-img
adv-img