ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ‘ਤੇ ਹੋਇਆ ਪਰਚਾ , ਗ੍ਰਿਫਤਾਰ ਕਰਨ ਘਰ ਪਹੁੰਚੀ ਪੁਲਿਸ

Sonakshi Sinha Against UP Police house in Mumbai for inquiry into alleged cheating case
ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ 'ਤੇ ਹੋਇਆ ਪਰਚਾ , ਗ੍ਰਿਫਤਾਰ ਕਰਨ ਘਰ ਪਹੁੰਚੀ ਪੁਲਿਸ

ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ‘ਤੇ ਹੋਇਆ ਪਰਚਾ , ਗ੍ਰਿਫਤਾਰ ਕਰਨ ਘਰ ਪਹੁੰਚੀ ਪੁਲਿਸ:ਮੁੰਬਈ : ਬਾਲੀਵੁੱਡ ਦੀ ਦਬੰਗ ਗਰਲ ਯਾਨੀ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ‘ਤੇ ਲੱਗੇ ਧੋਖਾਧੜੀ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਇਹ ਮਾਮਲਾ ਪਿਛਲੇ ਸਾਲ ਦਾ ਹੈ, ਜਿਸ ‘ਚ ਅਦਾਕਾਰਾ ‘ਤੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਲੱਗਾ ਹੈ। ਹੁਣ ਇਸ ਮਾਮਲੇ ਵਿੱਚ ਸੋਨਾਕਸ਼ੀ ਸਿਨਹਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।

Sonakshi Sinha Against UP Police house in Mumbai for inquiry into alleged cheating case
ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ‘ਤੇ ਹੋਇਆ ਪਰਚਾ , ਗ੍ਰਿਫਤਾਰ ਕਰਨ ਘਰ ਪਹੁੰਚੀ ਪੁਲਿਸ

ਮਿਲੀ ਜਾਣਕਾਰੀ ਮੁਤਾਬਕ ਮੁਰਾਦਾਬਾਦ ਦੇ ਇਕ ਈਵੈਂਟ ਆਰਗੇਨਾਈਜ਼ਰ ਨੇ ਉਸ ‘ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਵਾਇਆ ਹੈ ਇਹ ਕੇਸ ਉੱਤਰ ਪ੍ਰਦੇਸ਼ (UP) ਦੇ ਕਟਘਰ ਪੁਲਿਸ ਥਾਣੇ ਵਿੱਚ ਦਾਇਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਟਘਰ ਪੁਲਿਸ ਸੋਨਾਕਸ਼ੀ ਸਿਨਹਾ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕਰਨ ਲਈ ਮੁੰਬਈ ਸਥਿਤ ਉਸ ਦੇ ਘਰ ਗਈ ਸੀ ਪਰ ਇਹ ਅਦਾਕਾਰਾ ਤਦ ਆਪਣੇ ਘਰ ਨਹੀਂ ਸੀ।ਇਸੇ ਲਈ ਉੱਤਰ ਪ੍ਰਦੇਸ਼ ਪੁਲਿਸ ਨੂੰ ਬੇਰੰਗ ਹੀ ਪਰਤਣਾ ਪਿਆ।ਹਾਲਾਂਕਿ ਸੋਨਾਕਸ਼ੀ ਦੇ ਮੈਨੇਜਮੈਂਟ ਦਾ ਕਹਿਣਾ ਹੈ ਕਿ ਅਦਾਕਾਰਾ ਖ਼ਿਲਾਫ਼ ਲਗਾਏ ਗਏ ਸਾਰੇ ਦੋਸ਼ ਗ਼ਲਤ ਹਨ ਅਤੇ ਇਹ ਸਭ ਉਸ ਦੇ ਅਕਸ ਨੂੰ ਖ਼ਰਾਬ ਕਰਨ ਲਈ ਕੀਤਾ ਜਾ ਰਿਹਾ ਹੈ

Sonakshi Sinha Against UP Police house in Mumbai for inquiry into alleged cheating case
ਬਾਲੀਵੁੱਡ ਦੀ ਦਬੰਗ ਗਰਲ ਸੋਨਾਕਸ਼ੀ ਸਿਨਹਾ ‘ਤੇ ਹੋਇਆ ਪਰਚਾ , ਗ੍ਰਿਫਤਾਰ ਕਰਨ ਘਰ ਪਹੁੰਚੀ ਪੁਲਿਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਨੈਣਾ ਦੇਵੀ ਤੋਂ ਨੰਗਲ ਜਾ ਰਹੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਮਾਂ – ਪੁੱਤ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

ਦੱਸ ਦੇਈਏ ਕਿ ਸੋਨਾਕਸ਼ੀ ਨੇ ਬੀਤੇ ਸਾਲ ਸਤੰਬਰ 2018 ‘ਚ ਇਕ ਈਵੈਂਟ ‘ਚ ਪਰਫਾਰਮ ਕਰਨਾ ਸੀ। ਉਸ ਲਈ ਉਸ ਨੂੰ 24 ਲੱਖ ਰੁਪਏ ਵੀ ਦਿੱਤੇ ਗਏ ਸਨ ਪਰ ਉਹ ਈਵੈਂਟ ‘ਚ ਨਹੀਂ ਆਈ।ਇਸ ਕਾਰਨ ਆਰਗੇਨਾਈਜ਼ਰਜ਼ ਨੂੰ ਭਾਰੀ ਨੁਕਸਾਨ ਹੋਇਆ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਗਈ।
-PTCNews