Sat, Apr 27, 2024
Whatsapp

ਨਾਮੀ ਤਸਕਰ ਸੋਨੂੰ ਬਾਬਾ ਦੀ ਪਤਨੀ ਹੈਰੋਇਨ ਸਣੇ ਚੜ੍ਹੀ ਪੁਲਿਸ ਅੜਿੱਕੇ

Written by  Jashan A -- March 18th 2020 01:48 PM
ਨਾਮੀ ਤਸਕਰ ਸੋਨੂੰ ਬਾਬਾ ਦੀ ਪਤਨੀ ਹੈਰੋਇਨ ਸਣੇ ਚੜ੍ਹੀ ਪੁਲਿਸ ਅੜਿੱਕੇ

ਨਾਮੀ ਤਸਕਰ ਸੋਨੂੰ ਬਾਬਾ ਦੀ ਪਤਨੀ ਹੈਰੋਇਨ ਸਣੇ ਚੜ੍ਹੀ ਪੁਲਿਸ ਅੜਿੱਕੇ

ਅੰਮ੍ਰਿਤਸਰ: ਸੀ.ਆਈ.ਏ ਅੰਮ੍ਰਿਤਸਰ ਨੂੰ ਅੱਜ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਨਾਮੀ ਤਸਕਰ ਸੋਨੂੰ ਬਾਬਾ ਦੇ ਪਰਿਵਾਰਿਕ ਮੈਂਬਰਾਂ ਨੂੰ ਡੇਢ ਕਿਲੋ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਪਤਨੀ ਅਤੇ ਸਾਲੇ ਸਮੇਤ 3 ਲੋਕਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। Heroin recovered in indo-pak border in ferozpurਦੱਸਿਆ ਜਾ ਰਿਹਾ ਹੈ ਕਿ ਸੋਨੂੰ ਬਾਬਾ ਪੁਲਿਸ ਨੂੰ ਚਕਮਾ ਦੇ ਕੇ ਇੱਕ ਵਾਰ ਫਿਰ ਤੋਂ ਫਰਾਰ ਹੋ ਗਿਆ ਹੈ। ਉਧਰ ਪੁਲਿਸ ਨੇ ਸਾਰੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸੋਨੂੰ ਬਾਬਾ ਦੀ ਭਾਲ ਜਾਰੀ ਹੈ,ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹੋਰ ਪੜ੍ਹੋ: "ਚਿੱਟੇ ਦਾ ਵਿਰੋਧ" ਕਰਨ ਵਾਲੀ ਗਾਇਕੀ ਕਰਦਾ ਪੰਜਾਬ ਦਾ ਮਸ਼ਹੂਰ ਗਾਇਕ 'ਹੈਰੋਇਨ' ਸਮੇਤ ਪੁਲਿਸ ਨੇ ਫੜ੍ਹਿਆ  ਤੁਹਾਨੂੰ ਦੱਸ ਦੇਈਏ ਕਿ ਆਏ ਦਿਨ ਸੂਬੇ 'ਚ ਵੱਡੇ ਪੱਧਰ 'ਤੇ ਨਸ਼ੇ ਦੀ ਤਸਕਰੀ ਹੋ ਰਹੀ ਹੈ ਤੇ ਇਹ ਤਸਕਰੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ 'ਤੇ ਨਕੇਲ ਕਸਨ ਲਈ ਪੁਲਿਸ ਵੱਲੋਂ ਮੁਹਿੰਮਾਂ ਵਿੱਢੀਆਂ ਗਈਆਂ ਹਨ। ਜਿਸ ਦੌਰਾਨ ਪੁਲਿਸ ਤਸਕਰਾਂ ਨੂੰ ਦਬੋਚ ਰਹੀ ਹੈ। -PTC News


  • Tags

Top News view more...

Latest News view more...