Sun, Dec 14, 2025
Whatsapp

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ 'ਚ 7 ਸਾਲ ਦੀ ਜੇਲ

Reported by:  PTC News Desk  Edited by:  Baljit Singh -- June 08th 2021 09:53 AM
ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ 'ਚ 7 ਸਾਲ ਦੀ ਜੇਲ

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਚੋਰੀ ਅਤੇ ਧੋਖਾਧੜੀ ਦੇ ਇਲਜ਼ਾਮ 'ਚ 7 ਸਾਲ ਦੀ ਜੇਲ

ਨਵੀਂ ਦਿੱਲੀ: ਦੱਖਣ ਅਫਰੀਕਾ ਵਿਚ ਰਹਿ ਰਹੀ ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਫਰਜ਼ੀਵਾੜੇ ਦੇ ਇਲਜ਼ਾਮ ਵਿਚ ਜੇਲ ਭੇਜ ਦਿੱਤਾ ਗਿਆ। 56 ਸਾਲ ਦੀ ਅਸ਼ੀਸ਼ ਲਤਾ ਰਾਮਗੋਬਿਨ ਨੂੰ ਡਰਬਨ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਮਾਮਲੇ ਵਿਚ ਸੱਤ ਸਾਲ ਜੇਲ ਦੀ ਸਜ਼ਾ ਸੁਣਾਈ ਹੈ। ਪੜੋ ਹੋਰ ਖਬਰਾਂ: ਨੇਜ਼ਲ ਵੈਕਸੀਨ: ਜਾਣੋ ਕਿਵੇਂ ਹੋਵੇਗੀ ਇਸਤੇਮਾਲ, ਇਸ ਵਿਚ ਮੌਜੂਦਾ ਕੋਵਿਡ ਟੀਕੇ ਤੋਂ ਕੀ ਹੈ ਵੱਖਰਾ? ਸੋਮਵਾਰ ਨੂੰ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਜਿਸ ਵਿੱਚ ਅਸੀਸ ਲਤਾ ਰਾਮਗੋਬਿਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਖੁਦ ਨੂੰ ਕਾਰੋਬਾਰੀ ਦੱਸਣ ਵਾਲੀ ਲਤਾ ਨੇ ਸਥਾਨਕ ਕਾਰੋਬਾਰੀ ਤੋਂ ਧੋਖੇ ਨਾਲ 62 ਲੱਖ ਰੁਪਏ ਹੜਪ ਲਏ। ਧੋਖਾਧੜੀ ਦਾ ਸ਼ਿਕਾਰ ਹੋਏ ਐੱਸਆਰ ਮਹਾਰਾਜ ਨੇ ਦੱਸਿਆ ਕਿ ਲਤਾ ਨੇ ਉਨ੍ਹਾਂ ਨੂੰ ਮੁਨਾਫੇ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਪੈਸੇ ਲਏ ਸਨ। ਲਤਾ ਉੱਤੇ ਬਿਜ਼ਨਸਮੈਨ ਐੱਸਆਰ ਮਹਾਰਾਜ ਨੂੰ ਧੋਖਾ ਦੇਣ ਦਾ ਇਲਜ਼ਾਮ ਲੱਗਾ ਸੀ। ਮਹਾਰਾਜ ਨੇ ਲਤਾ ਨੂੰ ਇੱਕ ਕਨਸਾਇੰਮੈਂਟ ਦੇ ਇੰਪੋਰਟ ਅਤੇ ਕਸਟਮ ਕਲੀਅਰ ਕਰਨ ਲਈ 60 ਲੱਖ ਰੁਪਏ ਦਿੱਤੇ ਸੀ ਪਰ ਅਜਿਹਾ ਕੋਈ ਕਨਸਾਇੰਮੈਂਟ ਸੀ ਹੀ ਨਹੀਂ। ਲਤਾ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਦੇ ਮੁਨਾਫੇ ਦਾ ਹਿੱਸਾ ਐੱਸਆਰ ਮਹਾਰਾਜ ਨੂੰ ਦੇਵੇਗੀ। ਪੜੋ ਹੋਰ ਖਬਰਾਂ: ਦੇਸ਼ ‘ਚ 63 ਦਿਨ ਬਾਅਦ ਇੱਕ ਲੱਖ ਤੋਂ ਘੱਟ ਕੋਰੋਨਾ ਕੇਸ, ਮੌਤਾਂ ਦੀ ਗਿਣਤੀ 3.5 ਲੱਖ ਪਾਰ ਕਾਰੋਬਾਰੀ ਦੇ ਨਾਲ ਜਾਲਸਾਜੀ ਲਤਾ ਰਾਮਗੋਬਿਨ ਮਸ਼ਹੂਰ ਮਨੁੱਖਤਾਵਾਦੀ ਇਲਾ ਗਾਂਧੀ ਅਤੇ ਸਵਰਗਵਾਸੀ ਮੇਵਾ ਰਾਮਗੋਬਿੰਦ ਦੀ ਧੀ ਹੈ। ਲਤਾ ਨੂੰ ਡਰਬਨ ਸਪੈਸ਼ਲਾਈਜ਼ਡ ਕਮਰਸ਼ੀਅਲ ਕ੍ਰਾਈਮ ਕੋਰਟ ਨੇ ਦੋਸ਼ੀ ਪਾਏ ਜਾਣ ਹੋਰ ਸਜ਼ਾ, ਦੋਵਾਂ ਦੇ ਖਿਲਾਫ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੋਮਵਾਰ ਨੂੰ ਸੁਣਵਾਈ ਦੌਰਾਨ ਕੋਰਟ ਨੂੰ ਦੱਸਿਆ ਗਿਆ ਕਿ ਲਤਾ ਰਾਮਗੋਬਿਨ ਨੇ ਨਿਊ ਅਫਰੀਕਾ ਅਲਾਇੰਸ ਫੁੱਟਵਿਅਰ ਡਿਸਟ੍ਰੀਬਿਊਟਰਸ ਦੇ ਡਾਇਰੈਕਟਰ ਮਹਾਰਾਜ ਨਾਲ ਅਗਸਤ 2015 ਵਿਚ ਮੁਲਾਕਾਤ ਕੀਤੀ ਸੀ । -PTC News


Top News view more...

Latest News view more...

PTC NETWORK
PTC NETWORK