Sat, Apr 27, 2024
Whatsapp

ਭੂਤ ਭਜਾਉਣ ਦੇ ਬਹਾਨੇ ਤਾਂਤਰਿਕ ਨੇ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

Written by  Jashan A -- February 04th 2020 01:59 PM
ਭੂਤ ਭਜਾਉਣ ਦੇ ਬਹਾਨੇ ਤਾਂਤਰਿਕ ਨੇ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

ਭੂਤ ਭਜਾਉਣ ਦੇ ਬਹਾਨੇ ਤਾਂਤਰਿਕ ਨੇ ਮਾਸੂਮ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮਊ ਜ਼ਿਲੇ ਦੇ ਇਕ ਪਿੰਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਇੱਕ ਤਾਂਤਰਿਕ ਨੇ ਆਪਣੀ ਹਵਸ ਮਿਟਾਉਣ ਲਈ ਨਾਬਾਲਗ ਲੜਕੀ ਨੂੰ ਸ਼ਿਕਾਰ ਬਣਾਇਆ। ਮਿਲੀ ਜਾਣਕਾਰੀ ਮੁਤਾਬਕ ਭਜਾਉਣ ਦੇ ਬਹਾਨੇ ਇਕ ਨਾਬਾਲਗ ਨੂੰ ਹਵਸ ਮਿਟਾਉਣ ਵਾਲਾ ਤਾਂਤਰਿਕ ਪੁਲਿਸ ਅੜਿੱਕੇ ਚੜ੍ਹ ਗਿਆ ਹੈ।  Rape Case ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ 31 ਜਨਵਰੀ ਦੀ ਰਾਤ ਦੀ ਹੈ। ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ 16 ਸਾਲਾ ਕੁੜੀ ਨੂੰ ਉਸ ਦੇ ਪਰਿਵਾਰ ਵਾਲੇ ਪਿੰਡ ਦੇ ਤਾਂਤਰਿਕ ਕੋਲ ਲੈ ਗਏ। ਤਾਂਤਰਿਕ ਭੂਤ ਨੂੰ ਭਜਾਉਣ ਦੇ ਬਹਾਨੇ ਕੁੜੀ ਅਤੇ ਉਸ ਦੇ ਪਿਤਾ ਨੂੰ ਇਕ ਖੇਤ 'ਚ ਲੈ ਗਿਆ। ਹੋਰ ਪੜ੍ਹੋ: ਹੁਣ ਗਰਭਵਤੀ ਔਰਤਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ, ਜਾਣੋ ਵਜ੍ਹਾ ਉਥੇ ਕੁੜੀ ਨੂੰ ਇਕ ਵੱਖਰੇ ਕਮਰੇ 'ਚ ਲੈ ਗਿਆ ਅਤੇ ਪਿਤਾ ਨੂੰ ਬਾਹਰ ਖੜ੍ਹਾ ਕਰ ਦਿੱਤਾ। ਤਾਂਤਰਿਕ ਨੇ ਕਮਰੇ 'ਚ ਕੁੜੀ ਨਾਲ ਰੇਪ ਕੀਤਾ।ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  Rape Case ਤੁਹਾਨੂੰ ਦੱਸ ਦੇਈਏ ਕਿ ਦੇਸ਼ ਭਰ 'ਚ ਜਬਰ-ਜ਼ਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਹੁਣ ਤੱਕ ਕਈ ਮਾਸੂਮ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। -PTC News


Top News view more...

Latest News view more...