ਸੁਖਪਾਲ ਖਹਿਰਾ ‘ਤੇ “ਆਪ” ਵਾਲੇ ਹੁਣ ਯਕੀਨ ਨਾ ਕਰਨ

Sukhpal Khiara Amarinder Singh Lunch Together Punjab Budget Session
Sukhpal Khiara Amarinder Singh Lunch Together Punjab Budget Session

Sukhpal Khiara Amarinder Singh Lunch Together Punjab Budget Session: ਸੁਖਪਾਲ ਖਹਿਰਾ ‘ਤੇ “ਆਪ” ਵਾਲੇ ਹੁਣ ਯਕੀਨ ਨਾ ਕਰਨ, ਕਿਉਂਕਿ..!

ਪੰਜਾਬ ਬਜਟ ਦੇ ਤੀਸਰਾ ਦਿਨ ਵੀ ਹੰਗਾਮੇ ਨਾਲ ਸ਼ੁਰੂ ਹੋਇਆ ਅਤੇ ਸ਼ੁਰੂਆਤ ‘ਚ ਹੀ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦੀ ਤਿੱਖੀ ਨੋਂਕ-ਝੋਂਕ ਤੋਂ ਬਾਅਦ ਜਿੱਥੇ ਸਦਨ ਦੀ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰਨਾ ਪਿਆ, ਉਥੇ ਹੀ ਕਾਰਵਾਈ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਐਸ.ਵਾਈ.ਐਲ ਦੇ ਮੁੱਦੇ ‘ਤੇ ਵਿਰੋਧੀ ਧਿਰਾਂ ਨੇ ਬਾਈਕਾਟ ਕਰਨ ਦਾ ਫੈਸਲਾ ਲਿਆ।

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਕਿਹਾ ਕਿ ਸੱਤਾਧਾਰੀ ਬੌਖਲਾਹਟ ਵਿਚ ਹਨ।ਜਿਸ ਕਾਰਨ ਉਹ ਗ਼ਲਤ ਬੋਲ ਰਹੇ ਹਨ।ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਮਿਲਕੇ ਇਹ ਮਾਮਲਾ ਉਠਾਇਆ।

ਬਾਅਦ ਵਿਚ ਜਦੋਂ ਸਦਨ ਫਿਰ ਜੁੜਿਆ ਤਦ ਵੀ ਅਕਾਲੀ ਦਲ ਤੇ ਬੀ ਜੇ ਪੀ ਦੇ ਵਿਧਾਇਕਾਂ ਨੇ ਸਪੀਕਰ ਅਤੇ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ।ਫਿਰ ਸਦਨ ਵਿਚੋਂ ਵਾਕ ਆਊਟ ਕਰ ਦਿੱਤਾ।

ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਕਾਂਗਰਸ ਨਾਲ ਮਿਲੇ ਹੋਏ ਹਨ ਅਤੇ ਆਪਣੇ ਖਿਲ਼ਾਫ ਡਰੱਗਸ ਦੇ ਮਾਮਲਿਆਂ ਨੂੰ ਖਤਮ ਕਰਨ ਲਈ ਵਿਧਾਨਸਭਾ ‘ਚ ਕਾਂਗਰਸ ਦਾ ਸਾਥ ਦੇ ਰਹੇ ਹਨ।

ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਸੁਖਪਾਲ ਖਹਿਰਾ ਨੂੰ ਆਪਣਾ ਕਦੀ ਨਾ ਸਮਝਣ ਕਿਉਂਕਿ ਉਹਨਾਂ ਦਾ ਝੁਕਾਅ ਬਦਲਦਾ ਨਜ਼ਰ ਆ ਰਿਹਾ ਹੈ।

ਦੱਸ ਦੇਈਏ ਕਿ ਕੱਲ ਦੁਪਹਿਰ ਦੇ ਖਾਣੇ ‘ਚ ਕੈਪਟਨ ਅਤੇ ਖਹਿਰਾ ਦੇ ਨਾਲ ਬੈਠਿਆਂ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ।

—PTC News