Sat, Apr 27, 2024
Whatsapp

ਸਫ਼ਾਈ ਸੇਵਕਾਂ ਨੇਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਮੁੱਖ ਮੰਤਰੀ ਦਾ ਸਰੇ ਬਜ਼ਾਰ ਸਾੜਿਆ ਪੁਤਲਾ

Written by  Jagroop Kaur -- June 16th 2021 04:30 PM -- Updated: June 16th 2021 04:40 PM
ਸਫ਼ਾਈ ਸੇਵਕਾਂ ਨੇਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਮੁੱਖ ਮੰਤਰੀ ਦਾ ਸਰੇ ਬਜ਼ਾਰ ਸਾੜਿਆ ਪੁਤਲਾ

ਸਫ਼ਾਈ ਸੇਵਕਾਂ ਨੇਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਮੁੱਖ ਮੰਤਰੀ ਦਾ ਸਰੇ ਬਜ਼ਾਰ ਸਾੜਿਆ ਪੁਤਲਾ

ਜਦੋਂ ਦੀ ਕੈਪਟਨ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦਾ ਹਰ ਮਹਿਕਮਾ ਸੜਕਾਂ 'ਤੇ ਹੈ ਅਤੇ ਕੈਪਟਨ ਵੱਲੋਂ ਕੀਤੇ ਗਏ ਵਾਅਦਾ ਖਿਲਾਫ਼ੀਆਂ ਦਾ ਪਿੱਟ ਸਿਆਪਾ ਕਰ ਰਹੇ ਹਨ , ਜਿਥੇ ਸਿਖਿਆ ਵਿਭਾਗ ਦੇ ਮੁਲਾਜ਼ਮ ਸੜਕਾਂ ਤੇ ਹਨ ਉਥੇ ਹੀ ਦੂਜੇ ਪਾਸੇ ਬੀਤੇ ਕੁਝ ਦਿਨਾਂ ਤੋਂ ਸੜਕਾਂ 'ਤੇ ਉਤਰੇ ਹੋਏ ਸਫਾਈ ਕਰਮਚਾਰੀਆਂ ਵੱਲੋਂ ਵੀ ਸਰਕਾਰ ਖਿਲਾਫ ਹੱਲਾ ਬੋਲਿਆ ਹੋਇਆ ਹੈ | Read More : ਰੋਨਾਲਡੋ ਨੇ ਚਲਦੀ ਕਾਨਫਰੰਸ ‘ਚ ਕੀਤਾ ਕੁਝ ਅਜਿਹਾ ਕਿ ਸ਼ੇਅਰ ਬਾਜ਼ਾਰ ‘ਚ ‘ਕੋਕਾ ਕੋਲਾ’ ਨੂੰ ਪਿਆ ਘਾਟਾ ਜਿਥੇ ਅੱਜ ਸੰਗਰੂਰ ਦੇ ਸੰਤ ਬਾਬਾ ਅਤਰ ਸਿੰਘ ਚੋਕ ਵਿਖੇ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਨੂੰ ਲੇਕੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਉਥੇ ਹੀ ਔਰਤਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਉਸ ਉਪਰੰਤ ਕੈਪਟਨ ਅਮਰਿੰਦਰ ਦਾ ਪੁਤਲਾ ਫੂਕਿਆ ਗਿਆ ਮੀਡੀਆ ਨਾਲ ਗੱਲ ਕਰਦਿਆਂ ਸਫ਼ਾਈ ਸੇਵਕਾਂ ਦੇ ਪ੍ਰਧਾਨ ਅਜੈ ਬੇਦੀ ਨੇ ਕਿਹਾ ਕਿ ਸਾਨੂੰ ਅੱਜ ਇੱਕ ਮਹੀਨਾ ਤਿੰਨ ਦਿਨ ਹੋ ਗਏ ਹਨ | Raed More : ਬਲੈਕ ਫੰਗਸ ਨੇ ਲਈ ਇਕ ਹੋਰ ਜਾਨ, ਨਵੇਂ ਮਾਮਲੇ ਆਏ ਸਾਹਮਣੇ ਪਰ ਪੰਜਾਬ ਸਰਕਾਰ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸਦੇ ਵਿਰੋਧ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨੂੰ ਜਲਦੀ ਨਾਂ ਮੰਨਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ।


Top News view more...

Latest News view more...