ਹੋਰ ਖਬਰਾਂ

ਖੁਸ਼ਹਾਲ ਜੀਵਨ ਲਈ ਆਪਣੇ ਪਾਰਟਨਰ ਨਾਲ ਖੁੱਲ੍ਹ ਕੇ ਕਰੋ ਗੱਲਾਂ

By Pardeep Singh -- June 22, 2022 2:42 pm

ਚੰਡੀਗੜ੍ਹ: ਅਜੋਕੇ ਦੌਰ ਦੀ ਭੱਜ-ਦੌੜ ਪਤੀ-ਪਤਨੀ ਦੇ ਰਿਸ਼ਤੇ ਨੂੰ ਕੱਚੇ ਧਾਗੇ ਨਾਲ ਵੀ ਜਿਆਦਾ ਕੱਚਾ ਕਰ ਰਹੀ ਹੈ। ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ-ਪਤਨੀ ਦੇ ਰਿਸ਼ਤੇ ਵਿੱਚ ਦਰਾੜਾ ਆਉਣੀਆ ਸ਼ੁਰੂ ਹੋ ਜਾਂਦੀਆ ਹਨ। ਅਜਿਹੇ 'ਚ ਇਹ ਬਹੁਤ ਜ਼ਰੂਰੀ ਹੈ ਕਿ ਜੀਵਨ ਸਾਥੀ ਨਾਲ ਕਈ ਮਹੱਤਵਪੂਰਨ ਮੁੱਦਿਆਂ 'ਤੇ ਉੱਤੇ ਗੱਲ ਕਰਨੀ ਚਾਹੀਦੀ ਹੈ ਤਾਂ ਤੁਹਾਡੇ ਵਿਚਕਾਰ ਕੋਈ ਸ਼ੰਕਾ ਨਾ ਰਹੇ।

 ਡਾ. ਗਿੱਲ ਦਾ ਕਹਿਣਾ ਹੈ ਕਿ ਅੱਜ ਦੇ ਦੌਰ 'ਚ ਤਲਾਕ ਦੇ ਮਾਮਲੇ ਵਧ ਰਹੇ ਹਨ, ਜਿਸ ਦਾ ਮੁੱਖ ਕਾਰਨ ਸੋਚ ਦੀ ਕਮੀ, ਆਪਸੀ ਮੇਲ-ਜੋਲ ਦੀ ਕਮੀ, ਇਕ-ਦੂਜੇ ਦੇ ਕੰਮ-ਕਾਜ ਅਤੇ ਜ਼ਿੰਮੇਵਾਰੀਆਂ ਨੂੰ ਨਾ ਸਮਝਣਾ ਅਤੇ ਨੌਕਰੀ ਜਾਂ ਪਰਿਵਾਰ ਪ੍ਰਤੀ ਮਨਮਰਜ਼ੀ ਵਾਲਾ ਰਵੱਈਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨੋਵਿਗਿਆਨਕ ਤੌਰ ਤੇ ਵੀ ਸਾਡੇ ਮਨ ਵਿਚ ਕਈ ਬੇਕਾਰ ਹੁੰਦੇ ਹਨ ਪਰ ਜਦੋਂ ਤੁਸੀ ਆਪਣੇ ਪਾਰਟਨਰ ਨਾਲ ਖੁੱਲ੍ਹ ਕੇ ਗੱਲ ਕਰਦੇ ਹਨ ਜਿਸ ਨਾਲ ਕਈ ਮਨੋ ਗੁੰਝਲਾਂ ਖੁੱਲਦੀਆ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ-ਦੂਜੇ ਦੇ ਵਿਹਾਰ, ਸ਼ਖਸੀਅਤ ਅਤੇ ਸੋਚ ਬਾਰੇ ਜਾਣਨਾ, ਫਿਰ ਇਹ ਇਕ ਦੂਜੇ ਦੇ ਮਸਲਿਆ ਨੂੰ ਸੁਲਝਾਉਣ ਵਿਚ ਮਦਦ ਕਰਨੀ ਚਾਹੀਦੀ ਹੈ।

ਮਾਹਰ ਦਾ ਮੰਨਣਾ ਹੈ ਕਿ ਕਈ ਵਾਰੀ ਪਤੀ-ਪਤਨੀ ਨੂੰ ਦਿਨ ਅਤੇ ਰਾਤ ਦੀ ਸ਼ਿਫਟ ਵਿੱਚ ਕੰਮ ਕਰਨਾ ਪੈਂਦਾ ਹੈ। ਸ਼ਿਫਟਾਂ ਲੱਗਣ ਕਾਰਨ ਪਤੀ-ਪਤਨੀ ਵਿਚਾਲੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਅਤੇ ਪਰਿਵਾਰ ਸਮੱਸਿਆ ਖੜ੍ਹੀਆ ਹੁੰਦੀਆ ਹਨ ਜਿਨ੍ਹਾਂ ਦਾ ਹੱਲ ਉਨ੍ਹਾਂ ਦੋਵਾਂ ਨੂੰ ਬੈਠ ਕੇ ਕਰਨਾ ਚਾਹੀਦਾ ਹੈ। ਜੋੜੇ ਦੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕਾਵਾ ਪੈਦਾ ਹੁੰਦੀ ਹਨ ਉਨ੍ਹਾਂ ਨੂੰ ਬੈਠ ਕੇ ਹੱਲ ਕਰਨਾ ਚਾਹੀਦਾ ਹੈ।

ਡਾ. ਗਿੱਲ ਦਾ ਮੰਨਣਾ ਹੈ ਕਿ ਜੇਕਰ ਪਤੀ-ਪਤਨੀ ਆਪਣੇ ਬੱਚੇ ਲਈ ਪਲਾਨਿੰਗ ਕਰ ਰਹੇ ਹਨ ਤਾਂ ਉਨ੍ਹਾਂ ਦੋਵਾਂ ਨੂੰ ਰਲ-ਮਿਲ ਕੇ ਫੈਸਲਾ ਲੈਣਾ ਚਾਹੀਦਾ ਹੈ। ਕਈ ਵਾਰੀ ਪਤਨੀ ਨੂੰ ਪਤੀ ਦੇ ਬਾਹਰੀ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਦਾ ਹੈ ਤਾਂ ਇਸ ਬਾਰੇ ਲੜਨ ਦੀ ਬਜਾਏ ਬੈਠ ਕੇ ਗੱਲ ਕਰਕੇ ਹੱਲ ਕੱਢਣਾ ਚਾਹੀਦਾ ਹੈ। ਪਤੀ-ਪਤਨੀ ਦੀ ਸਿਹਤ ਬਾਰੇ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਇਕ ਦੂਜੇ ਦਾ ਪੂਰਨ ਸਹਿਯੋਗ ਦਿਓ ਤਾਂ ਕਿ ਇਹ ਪਵਿੱਤਰ ਰਿਸ਼ਤਾ ਜੁੜਿਆ ਰਹੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਵਿਦੇਸ਼ ਛੁੱਟੀ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ 

-PTC News

  • Share