ਤਲਵੰਡੀ ਭਾਈ : ਇੱਕ ਸਕੂਲ ਅਧਿਆਪਕ ਦੀ ਸੜਕ ਹਾਦਸੇ ’ਚ ਹੋਈ ਮੌਤ

By Shanker Badra - September 02, 2019 8:09 pm

ਤਲਵੰਡੀ ਭਾਈ : ਇੱਕ ਸਕੂਲ ਅਧਿਆਪਕ ਦੀ ਸੜਕ ਹਾਦਸੇ ’ਚ ਹੋਈ ਮੌਤ:ਤਲਵੰਡੀ ਭਾਈ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਤਲਵੰਡੀ ਭਾਈ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਅਧਿਆਪਕ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ।

Talwandi Bhai School teacher Death in a road accident
ਤਲਵੰਡੀ ਭਾਈ : ਇੱਕ ਸਕੂਲ ਅਧਿਆਪਕ ਦੀ ਸੜਕ ਹਾਦਸੇ ’ਚ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਜਦੋਂ ਅਧਿਆਪਕ ਖੇਮਕਰਨ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਤਲਵੰਡੀ ਭਾਈ ਪਰਤ ਰਿਹਾ ਸੀ ਤਾਂ ਤਲਵੰਡੀ ਭਾਈ ਨੇੜੇ ਬੁਰਜੀ ਨਾਲ ਉਸ ਦਾ ਮੋਟਰਸਾਈਕਲ ਟਕਰਾਉਣ ਕਾਰਨ ਸਿਰ ’ਤੇ ਡੂੰਘੀ ਸੱਟ ਲੱਗੀ, ਜਿਸ ਦੌਰਾਨ ਉਸ ਦੀ ਮੌਕੇ ’ਤੇ ਮੌਤ ਹੋ ਗਈ।

Talwandi Bhai School teacher Death in a road accident
ਤਲਵੰਡੀ ਭਾਈ : ਇੱਕ ਸਕੂਲ ਅਧਿਆਪਕ ਦੀ ਸੜਕ ਹਾਦਸੇ ’ਚ ਹੋਈ ਮੌਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਸ਼ਿਆਰਪੁਰ ਦੇ ਕੋਮਲਪ੍ਰੀਤ ਨੇ ਕੀਤਾ ਪੰਜਾਬ ਦਾ ਨਾਂਅ ਰੌਸ਼ਨ , ਅਮਰੀਕੀ ਏਅਰਫੋਰਸ ‘ਚ ਹੋਇਆ ਭਰਤੀ

ਮ੍ਰਿਤਕ ਦੀ ਪਛਾਣ 27 ਸਾਲਾ ਰਾਜਨ ਕੁਮਾਰ ਸ਼ਰਮਾ ਪੁੱਤਰ ਯਸ਼ਪਾਲ ਸ਼ਰਮਾ ਵਾਸੀ ਤਲਵੰਡੀ ਭਾਈ ਵਜੋਂ ਹੋਈ ਹੈ। ਮ੍ਰਿਤਕ ਰਾਜਨ ਕੁਮਾਰ ਸਰਕਾਰੀ ਹਾਈ ਸਕੂਲ ਖੇਮਕਰਨ ’ਚ ਅਧਿਆਪਕ ਦੀਆਂ ਸੇਵਾਵਾਂ ਨਿਭਾ ਰਿਹਾ ਸੀ।
-PTCNews

adv-img
adv-img