ਤਰਨਤਾਰਨ: ਰਿਸ਼ਵਤ ਲੈਣ ਦੇ ਦੋਸ਼ ‘ਚ ASI ਸਮੇਤ 3 ਪੁਲਿਸ ਮੁਲਾਜ਼ਮ ਸਸਪੈਂਡ

Suspend

ਤਰਨਤਾਰਨ: ਰਿਸ਼ਵਤ ਲੈਣ ਦੇ ਦੋਸ਼ ‘ਚ ASI ਸਮੇਤ 3 ਪੁਲਿਸ ਮੁਲਾਜ਼ਮ ਸਸਪੈਂਡ,ਤਰਨਤਾਰਨ: ਤਰਨਤਾਰਨ ‘ਚ ਰਿਸ਼ਵਤ ਲੈਣ ਦੇ ਦੋਸ਼ ‘ਚ ਐੱਸ.ਐੱਸ.ਪੀ. ਵਲੋਂ ਏ.ਐੱਸ.ਆਈ ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਪਿੰਡ ਖਾਰਾ ਦੇ ਪੁਲ ‘ਤੇ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਹੋਈ ਸੀ।

ਇਸੇ ਦੌਰਾਨ ਟ੍ਰੈਫਿਕ ਸਟਾਫ ਏ.ਐੱਸ.ਆਈ. ਸਵਿੰਦਰ ਸਿੰਘ, ਮੁਲਾਜ਼ਮ ਬਲਕਾਰ ਸਿੰਘ ਅਤੇ ਗੁਰਭੇਜ ਸਿੰਘ ਵਲੋਂ ਟਰੱਕ ਚਾਲਕਾਂ ਨੂੰ ਰੋਕ ਉਨ੍ਹਾਂ ਕੋਲੋਂ ਪੈਸੇ ਲਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਉਕਤ ਪੁਲਸ ਮੁਲਾਜ਼ਮ ਪੈਸੇ ਲੈਂਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ: ਮੋਗਾ ਪੁਲਿਸ ਨੇ ਰਿਸ਼ਵਤ ਲੈਣ ਦੇ ਦੋਸ਼ ‘ਚ ASI ‘ਤੇ ਕੀਤਾ ਮਾਮਲਾ ਦਰਜ

ਇਸ ‘ਤੇ ਸਖਤ ਐਕਸ਼ਨ ਲੈਂਦਿਆਂ ਅੱਜ ਐੱਸ.ਐੱਸ.ਪੀ. ਵਲੋਂ ਏ.ਆਈ.ਆਈ. ਸੁਵਿੰਦਰ ਸਿੰਘ ਟ੍ਰੈਫਿਰ ਸਟਾਫ ਪੱਟੀ, ਮੁਲਾਜ਼ਮ ਬਲਕਾਰ ਸਿੰਘ ਅਤੇ ਗੁਰਭੇਜ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

-PTC News