ਨਾਬਾਲਗ ਕੁੜੀ ਅਤੇ ਮੁੰਡੇ ਦੀ ਮਿਲੀ ਲਾਸ਼, ਇਲਾਕੇ 'ਚ ਸਹਿਮ ਦਾ ਮਾਹੌਲ
ਫਿਰੋਜ਼ਪੁਰ: ਸਰਹੱਦੀ ਇਲਾਕਾ ਮਮਦੋਟ ਦੇ ਪਿੰਡ ਦੁੱਲੇਵਾਲਾ ਦੇ ਹਸਤੇ ਵਾਲਾ ਹੈੱਡ ਦੇ ਨਜ਼ਦੀਕ ਦਰੱਖਤ ਦੇ ਨਾਲ ਟੰਗੀ ਹੋਈ ਮੁੰਡੇ ਅਤੇ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਨਾਬਾਲਗ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਆਨਰ ਕਿਲਿੰਗ ਦੇ ਪੱਖ ਜਾਂ ਕਤਲ ਦੀ ਸਾਜ਼ਿਸ਼ ਤਹਿਤ ਘਟਨਾ ਨੂੰ ਲੈ ਕੇ ਜਾਂਚ ਕਰ ਰਹੀ ਹੈ। ਉੱਥੇ ਹੀ ਦੋਵੇਂ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ। ਘਟਨਾ ਵਾਲੀ ਥਾਂ ਕੋਲੋਂ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਹ ਵੀ ਪੜ੍ਹੋ:ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਦਾ ਵੱਡਾ ਧਮਾਕਾ, ਕੋਰੋਨਾ ਦਾ ਕਹਿਰ ਮੁੜ ਹੋਇਆ ਸ਼ੁਰੂ -PTC News