ਮੁੱਖ ਖਬਰਾਂ

ਸ਼ਰਾਬੀ ਹਾਲਤ 'ਚ ਨੌਜਵਾਨ ਨੇ ਬੱਸ ਦੀ ਕੀਤੀ ਭੰਨਤੋੜ, ਸਵਾਰੀਆਂ ਦਾ ਵਾਲ-ਵਾਲ ਹੋਇਆ ਬਚਾਅ

By Ravinder Singh -- June 24, 2022 6:55 pm

ਹੁਸ਼ਿਆਰਪੁਰ : ਅੱਜ ਕਰੀਬ 5 ਵਜੇ ਹੁਸ਼ਿਆਰਪੁਰ ਬੱਸ ਅੱਡੇ ਉਤੇ ਮਾਹੌਲ ਉਸ ਵਕਤ ਤਣਾਅਪੂਰਨ ਹੋ ਗਿਆ ਜਦੋਂ ਇਕ ਨੌਜਵਾਨ ਨੇ ਅੱਡੇ ਵਿੱਚ ਖੜ੍ਹੀ ਮਿੰਨੀ ਬੱਸ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਜਿੱਥੇ ਬੱਸ ਦਾ ਭਾਰੀ ਨੁਕਸਾਨ ਹੋ ਗਿਆ ਉਥੇ ਹੀ ਬੱਸ ਵਿੱਚ ਆਪਣੇ ਬੱਚਿਆਂ ਨਾਲ ਬੈਠੀਆਂ ਸਵਾਰੀਆਂ ਦਾ ਵੀ ਵਾਲ-ਵਾਲ ਬਚਾਅ ਹੋ ਗਿਆ। ਨੌਜਵਾਨ ਵੱਲੋਂ ਕੀਤੀ ਜਾ ਰਹੀ ਭੰਨਤੋੜ ਨਾਲ ਸਵਾਰੀਆਂ ਬੁਰੀ ਤਰ੍ਹਾਂ ਘਬਰਾ ਗਈਆਂ ਤੇ ਉਹ ਬਾਹਰ ਨਿਕਲ ਆਈਆਂ।

ਸ਼ਰਾਬੀ ਹਾਲਤ 'ਚ ਨੌਜਵਾਨ ਨੇ ਬੱਸ ਦੀ ਕੀਤੀ ਭੰਨਤੋੜ, ਸਵਾਰੀਆਂ ਦਾ ਵਾਲ-ਵਾਲ ਹੋਇਆ ਬਚਾਅਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਮੌਕੇ ਉਤੇ ਪਹੁੰਚ ਗਏ ਤੇ ਨੌਜਵਾਨ ਨੂੰ ਕਾਬੂ ਕਰ ਕੇ ਥਾਣਾ ਮਾਡਲ ਟਾਊਨ ਵਿੱਚ ਲੈ ਆਏ। ਘਟਨਾ ਦੀ ਜਾਣਕਾਰੀ ਦਿੰਦਿਆਂ ਬੱਸ ਕੰਡਕਟਰ ਅਮਨਦੀਪ ਨੇ ਦੱਸਿਆ ਕਿ ਉਸ ਵੱਲੋਂ ਅੱਜ ਕਿਸੇ ਦੂਜੀ ਕੰਪਨੀ ਦੀ ਬੱਸ ਦੇ ਚਾਲਕਾਂ ਤੋਂ ਸਾਮਾਨ ਲਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਇਕ ਯੰਤਰ ਨਾਮ ਦਾ ਨੌਜਵਾਨ ਉਸ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਲੜਾਈ ਕਰਨ ਲੱਗ ਪਿਆ।

ਸ਼ਰਾਬੀ ਹਾਲਤ 'ਚ ਨੌਜਵਾਨ ਨੇ ਬੱਸ ਦੀ ਕੀਤੀ ਭੰਨਤੋੜ, ਸਵਾਰੀਆਂ ਦਾ ਵਾਲ-ਵਾਲ ਹੋਇਆ ਬਚਾਅਗੱਲਬਾਤ ਖਤਮ ਹੋਣ ਤੋਂ ਬਾਅਦ ਉਹ ਆਪਣੀ ਬੱਸ ਸਮੇਤ ਬੱਸ ਅੱਡੇ ਉਤੇ ਆ ਗਿਆ ਤੇ ਇਸ ਦੌਰਾਨ ਕੁਝ ਸਮੇਂ ਬਾਅਦ ਹੀ ਉਕਤ ਨੌਜਵਾਨ ਸ਼ਰਾਬੀ ਹਾਲਤ ਵਿੱਚ ਉਥੇ ਆਇਆ ਤੇ ਡੰਡੇ ਨਾਲ ਬੱਸ ਦੀ ਤੋੜਭੰਨ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਬੱਸ ਦਾ ਕਾਫੀ ਨੁਕਸਾਨ ਹੋ ਗਿਆ ਤੇ ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਬੁਰੀ ਤਰ੍ਹਾਂ ਘਬਰਾ ਗਈਆਂ।

ਸ਼ਰਾਬੀ ਹਾਲਤ 'ਚ ਨੌਜਵਾਨ ਨੇ ਬੱਸ ਦੀ ਕੀਤੀ ਭੰਨਤੋੜ, ਸਵਾਰੀਆਂ ਦਾ ਵਾਲ-ਵਾਲ ਹੋਇਆ ਬਚਾਅਇਸ ਮੌਕੇ ਪੀੜਤਾਂ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਜਾਣਕਾਰੀ ਦਿੰਦਿਆਂ ਥਾਣਾ ਮਾਡਲ ਟਾਊਨ ਵਿੱਚ ਤੈਨਾਲ ਸਬ ਇੰਸਪੈਕਟਰ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ਇਹ ਵੀ ਪੜ੍ਹੋ : ਮਨਾਲੀ ਦੇ ਹੋਟਲ 'ਚ ਪਤਨੀ ਦੇ ਦੋਸਤ ਦੀ ਹੱਤਿਆ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

  • Share