ਪੰਜਾਬ

ਗੁੰਡਾ ਟੈਕਸ ਵਸੂਲਣ ਮਾਮਲੇ 'ਚ ਟਰੱਕ ਯੂਨੀਅਨ ਦਾ ਪ੍ਰਧਾਨ ਗ੍ਰਿਫ਼ਤਾਰ

By Pardeep Singh -- September 14, 2022 7:45 am -- Updated:September 14, 2022 7:45 am

ਬਠਿੰਡਾ: ਬਠਿੰਡਾ ਦੇ ਤਲਵੰਡੀ ਸਾਬੋ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਤਲਵੰਡੀ ਸਾਬੋ ਤੋਂ ਇੱਕ ਵੀਡੀਓ ਬੀਤੇ ਦਿਨੀਂ ਵਾਟਸਐਪ ਗਰੁਪਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਥਿਤ ਵੀਡੀਓ ਵਿਚ ਟਰੱਕ ਯੂਨੀਅਨ ਦੇ ਪ੍ਰਧਾਨ 'ਤੇ ਇਲਜ਼ਾਮ ਲਾਏ ਗਏ ਹਨ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਨੂੰ ਜਿੱਥੇ ਪਹਿਲਾਂ ਸ਼ਹਿਰ 'ਚ ਵੜਨ ਵੇਲੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਉੱਥੇ ਹੀ ਉਨ੍ਹਾਂ ਤੋਂ 'ਗੁੰਡਾ ਟੈਕਸ' ਵੀ ਵਸੂਲਿਆ ਜਾਂਦਾ ਹੈ। ਵੀਡੀਓ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੁਣ ਇਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਨੇ  ਟਰੱਕ ਚਾਲਕ ਦੇ ਘਰ ਉੱਤੇ ਪਥਰਾਅ ਕੀਤਾ ਹੈ। ਟਰੱਕ ਚਾਲਕ ਦਾ ਇਲਜ਼ਾਮ ਹੈ ਕਿ ਇਹ ਉਹੀ ਪ੍ਰਧਾਨ ਹੈ ਜੋ ਟਰੱਕ ਚਾਲਕਾਂ ਤੋਂ ਧੱਕੇ ਨਾਲ ਗੁੰਡਾ ਟੈਕਸ ਵਸੂਲ ਕਰਦਾ ਸੀ।

ਦੱਸ ਦੇਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਨੇ ਦੱਸਿਆ ਕਿ ਉਨ੍ਹਾਂ ਕੋਲੋਂ 2000 ਰੁਪਏ ਪ੍ਰਤੀ ਟਰੱਕ 'ਗੁੰਡਾ ਟੈਕਸ' ਦੀ ਪਰਚੀ ਕੱਟੀ ਜਾ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਥਾਣੇ ਵਿੱਚ ਫੜਵਾ ਦਿੱਤਾ ਗਿਆ ਸੀ। ਜਿੱਥੇ ਪੁਲਿਸ ਨੇ ਉਨ੍ਹਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।

ਉਨ੍ਹਾਂ ਦੱਸਿਆ ਕਿ ਉਹ ਇੱਥੇ ਦੇ ਪਿੰਡਾਂ ਤੋਂ ਪਸ਼ੂ ਲੈ ਕੇ ਯੂਪੀ ਅਤੇ ਬਿਹਾਰ ਜਾ ਕੇ ਵੇਚਦੇ ਹਨ। ਆਪਣੇ ਭਰੇ ਟਰੱਕ ਨੂੰ ਬਾਹਰ ਲੈ ਜਾਣ ਲਈ ਪ੍ਰਤੀ ਟਰੱਕ 2000 ਰੁਪਏ ਟਰੱਕ ਯੂਨੀਅਨ ਦੇ ਆਗੂ ਨੂੰ 'ਗੁੰਡਾ ਟੈਕਸ' ਦੇਣਾ ਪੈ ਰਿਹਾ ਅਤੇ ਹੁਣ ਤੱਕ ਉਨ੍ਹਾਂ ਤੋਂ 60,000 ਰੁਪਏ ਤੋਂ ਉੱਤੇ ਦੀ ਰਕਮ ਵਸੂਲੀ ਜਾ ਚੁੱਕੀ ਹਨ। ਉਨ੍ਹਾਂ ਨੇ ਦੱਸਿਆ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਆਪਣੇ ਆਪ ਨੂੰ ਸੱਤਾਧਾਰੀ ਸੂਬਾ ਸਰਕਾਰ ਨਾਲ ਜੁੜਿਆ ਹੋਇਆ ਦਸਦਾ ਅਤੇ ਉਸਦੀ ਧੌਂਸ ਵੀ ਜਮਾਉਂਦਾ।

ਇਹ ਵੀ ਪੜ੍ਹੋ:ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਮਾਮਲੇ 'ਚ ਤਿੰਨ ਪੱਧਰਾਂ 'ਤੇ ਜਾਂਚ ਸ਼ੁਰੂ

-PTC News

  • Share