Sun, May 19, 2024
Whatsapp

ਅਜੋਕੀ ਪੀੜ੍ਹੀ ਗੌਰਵਮਈ ਇਤਿਹਾਸ ਦੀਆਂ ਕਦਰਾਂ-ਕੀਮਤਾਂ ਦੀ ਧਾਰਨੀ ਬਣੇ : ਗਿਆਨੀ ਹਰਪ੍ਰੀਤ ਸਿੰਘ

Written by  Pardeep Singh -- February 05th 2022 07:31 PM
ਅਜੋਕੀ ਪੀੜ੍ਹੀ ਗੌਰਵਮਈ ਇਤਿਹਾਸ ਦੀਆਂ ਕਦਰਾਂ-ਕੀਮਤਾਂ ਦੀ ਧਾਰਨੀ ਬਣੇ : ਗਿਆਨੀ ਹਰਪ੍ਰੀਤ ਸਿੰਘ

ਅਜੋਕੀ ਪੀੜ੍ਹੀ ਗੌਰਵਮਈ ਇਤਿਹਾਸ ਦੀਆਂ ਕਦਰਾਂ-ਕੀਮਤਾਂ ਦੀ ਧਾਰਨੀ ਬਣੇ : ਗਿਆਨੀ ਹਰਪ੍ਰੀਤ ਸਿੰਘ

ਪਟਿਆਲਾ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਮਹਾਨ ਵਿਰਾਸਤ ਅਤੇ ਇਤਿਹਾਸ ਨੂੰ ਸਮੋਈ ਬੈਠੀ ਹੈ ਅੱਜ ਲੋੜ ਹੈ ਕਿ ਸਾਡੀ ਅਜੋਕੀ ਪੀੜ੍ਹੀ ਗੌਰਵ ਇਤਿਹਾਸ ਨਾਲ ਜੁੜਕੇ ਆਪਣੀਆਂ ਕਦਰਾਂ-ਕੀਮਤਾਂ ਅਤੇ ਰਵਾਇਤੀ ਪ੍ਰੰਪਰਾਵਾਂ ਦੀ ਧਾਰਨੀ ਬਣੇ। ਗਿਆਨੀ ਹਰਪ੍ਰੀਤ ਸਿੰਘ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਮਨਾਏ ਜਾ ਰਹੇ ਬਸੰਤ ਪੰਚਮੀ ਦੇ ਸਾਲਾਨਾ ਜੋੜ ਮੇਲ ਦੌਰਾਨ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਚੱਲੇ ਰਹੇ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਅਜਿਹੀ ਜੀਵਨ-ਜਾਂਚ ਪ੍ਰਦਾਨ ਕਰਦਾ ਹੈ ਕਿ ਮਨੁੱਖ ਬਾਣੀ ਤੇ ਬਾਣੇ ਦਾ ਧਾਰਨੀ ਹੋ ਕੇ ਹਰ ਪੱਖੋਂ ਸੁਹੇਲੇ ਹੋ ਸਕਦਾ ਅਤੇ ਅੱਜ ਲੋੜ ਹੈ ਕਿ ਅਸੀਂ ਖਾਲਸਾਈ ਪ੍ਰੰਪਰਾਵਾਂ ਦੇ ਧਾਰਨੀ ਹੋਈਏ ਅਤੇ ਕੌਮ ਦੇ ਮਹਾਨ ਗੌਰਵਮਈ ਇਤਿਹਾਸ ਨਾਲ ਜੁੜਨ ਦਾ ਉਪਰਾਲਾ ਕਰੀਏ। ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜਥੇਦਾਰ ਸਤਵਿੰਦਰ ਸਿੰਘ ਟੋਹੜਾ, ਹੈਡ ਗ੍ਰੰਥੀ ਪਿਰਤਪਾਲ ਸਿੰਘ, ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ, ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, ਮੈਨੇਜਰ ਭਗਵੰਤ ਸਿੰਘ ਧੰਗੇੜਾ ਅਤੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ।Jathedar Giani Harpreet Singh Statement on not allowing Nankana Sahib jatha ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਚੱਲੇ ਰਹੇ ਸਮਾਗਮਾਂ ਦੌਰਾਨ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਕਵੀਆਂ ਵਿਚ ਭਾਈ ਅਵਤਾਰ ਸਿੰਘ ਤਾਰੀ, ਭਾਈ ਅਜੀਤ ਸਿੰਘ ਰਤਨ, ਭਾਈ ਬਲਬੀਰ ਸਿੰਘ ਬੱਲ, ਭਾਈ ਹਰਨੇਕ ਸਿੰਘ ਬਡਾਲੀ, ਬੀਬੀ ਪਰਵਿੰਦਰ ਕੌਰ, ਕੁਲਦੀਪ ਸਿੰਘ ਦਰਾਜਕੇ, ਭਾਈ ਗੁਰਦੀਪ ਸਿੰਘ ਭੈਣੀ ਜੱਸਾ, ਭਾਈ ਹਰਮਿੰਦਰ ਪਾਲ ਸਿੰਘ ਦਿਲਖੁਸ਼, ਭਾਈ ਬਲਬੀਰ ਸਿੰਘ ਕੋਮਲ, ਬੀਬੀ ਮਨਜੀਤ ਕੌਰ ਪਹੁਵਿੰਡ, ਭਾਈ ਚੈਨ ਸਿੰਘ ਚੱਕਰਵਰਤੀ ਦਸੂਹਾ, ਭਾਈ ਹੀਰਾ ਸਿੰਘ ਕੋਮਲ ਆਦਿ ਨੇ ਸੰਗਤਾਂ ਨੂੰ ਗੁਰੂ ਸਾਹਿਬਾਨ ਨਾਲ ਸਬੰਧਤ ਲਿਖੀਆਂ ਵਾਰਤਕ ਕਵਿਤਾਵਾਂ ਸੁਣਾ ਕੇ ਧਰਮ ਪ੍ਰਤੀ ਜ਼ਜ਼ਬਾ ਪੈਦਾ ਕੀਤਾ। ਇਹ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ ਲਈ 1304 ਉਮੀਦਵਾਰ ਚੋਣ ਮੈਦਾਨ 'ਚ -PTC News


Top News view more...

Latest News view more...

LIVE CHANNELS
LIVE CHANNELS