ਟਰੈਕਟਰ ਪਲਟਣ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ, ਸਦਮੇ ‘ਚ ਨਾਨੀ ਨੇ ਵੀ ਤੋੜਿਆ ਦਮ

death
ਟਰੈਕਟਰ ਪਲਟਣ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ, ਸਦਮੇ 'ਚ ਨਾਨੀ ਨੇ ਵੀ ਤੋੜਿਆ ਦਮ

ਟਰੈਕਟਰ ਪਲਟਣ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ, ਸਦਮੇ ‘ਚ ਨਾਨੀ ਨੇ ਵੀ ਤੋੜਿਆ ਦਮ,ਜੋਗਰਾਜਪੁਰ: ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ‘ਚ ਇੱਕ ਪੰਜਾਬੀ ਨੌਜਵਾਨ ਟਰੈਕਟਰ ਹੇਠਾਂ ਦੱਬਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ।

death
ਟਰੈਕਟਰ ਪਲਟਣ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ, ਸਦਮੇ ‘ਚ ਨਾਨੀ ਨੇ ਵੀ ਤੋੜਿਆ ਦਮ

ਮਿਲੀ ਜਾਣਕਾਰੀ ਮੁਤਾਬਕ ਹਰਜੀਤ ਸਿੰਘ ਕਣਕ ਦੀ ਵਾਢੀ ਕਰਵਾਉਣ ਆਪਣੇ ਨਾਨਕੇ ਉੱਤਰ ਪ੍ਰਦੇਸ਼ ਦੇ ਜੋਗਰਾਜਪੁਰ ਗਿਆ ਸੀ। ਦੋਹਤੇ ਦੀ ਮੌਤ ਨਾਲ ਨਾਨੀ ਕਰਤਾਰ ਕੌਰ ਨੂੰ ਡੂੰਘਾ ਸਦਮਾ ਲੱਗਾ ਤੇ ਕੁਝ ਵੀ ਦੇਰ ਬਾਅਦ ਨਾਨੀ ਨੇ ਵੀ ਦਮ ਤੋੜ ਦਿੱਤਾ।

ਹੋਰ ਪੜ੍ਹੋ:ਦਿੱਲੀ ਰਾਜ ਸਭਾ ਦੀਆਂ 5 ਸੀਟਾਂ ਲਈ ਚੋਣ 16 ਜਨਵਰੀ ਨੂੰ

ਕਰਤਾਰ ਕੌਰ ਦਾ ਪਿੰਡ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹਰਜੀਤ ਸਿੰਘ ਪੰਜਾਬ ਦੀ ਹਾਕੀ ਟੀਮ ਦਾ ਖਿਡਾਰੀ ਵੀ ਸੀ ਤੇ ਲਖਨਊ ਖੇਡਣ ਆਉਂਦਾ ਸੀ।ਘਟਨਾ ਦੀ ਜਾਣਕਾਰੀ ਮਿਲਦੇ ਹੀ ਹਰਜੀਤ ਦੀ ਨਾਨੀ ਬੇਹੋਸ਼ ਹੋ ਡਿੱਗ ਗਈ ਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

death
ਟਰੈਕਟਰ ਪਲਟਣ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ, ਸਦਮੇ ‘ਚ ਨਾਨੀ ਨੇ ਵੀ ਤੋੜਿਆ ਦਮ

ਪੁਲਸ ਨੇ ਹਰਜੀਤ ਦੀ ਲਾਸ਼ ਦਾ ਪੋਸਟਮਾਰਟਮ ਕਰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।ਹਰਜੀਤ ਨੇ 10 ਸਾਲ ਪਹਿਲਾਂ ਆਪਣੇ ਨਾਨਕੇ 8 ਏਕੜ ਜ਼ਮੀਨ ਖਰੀਦੀ ਸੀ ਤੇ ਖੇਤੀ ਕਰਦਾ ਸੀ। ਮੰਗਲਵਾਰ ਨੂੰ ਕਣਕ ਦੀ ਵਾਢੀ ਕਰਨ ਗਏ ਹਰਜੀਤ ਨਾਲ ਹਾਦਸਾ ਵਾਪਰ ਗਿਆ। ਦੋ ਭੈਣਾਂ ਦਾ ਇਕੱਲਾ ਭਰਾ ਹਰਜੀਤ ਸਿੰਘ ਆਪਣੇ ਪਿੱਛੇ ਸੱਤ ਸਾਲ ਦੀ ਧੀ ਤੇ ਪੰਜ ਸਾਲ ਦਾ ਪੁੱਤਰ ਛੱਡ ਗਿਆ ਹੈ।

-PTC News