ਪੁਲਿਸ ਨੂੰ ਇਸ਼ਾਰੇ ਕਰ ਫ਼ਰਾਰ ਹੋਏ ਮੋਟਰਸਾਈਕਲ ਸਵਾਰ ਨੌਜਵਾਨ, ਫਿਰ ਪੁਲਿਸ ਨੇ ਇੰਝ ਸਿਖਾਇਆ ਸਬਕ !

chd challan

ਪੁਲਿਸ ਨੂੰ ਇਸ਼ਾਰੇ ਕਰ ਫ਼ਰਾਰ ਹੋਏ ਮੋਟਰਸਾਈਕਲ ਸਵਾਰ ਨੌਜਵਾਨ, ਫਿਰ ਪੁਲਿਸ ਨੇ ਇੰਝ ਸਿਖਾਇਆ ਸਬਕ !,ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖ਼ਤੀ ਨਾਲ ਕਾਰਵਾਈ ਕਰਨ ਲਈ ਜਾਣੀ ਜਾਂਦੀ ਹੈ। ਜਿਸ ਦੇ ਬਾਵਜੂਦ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਚੈਂਲੇਂਜ ਕਰ ਦਿੱਤਾ, “ਫੜ੍ਹ ਸਕਦੇ ਹੋ ਤਾਂ ਫੜ੍ਹ ਲਓ”।

ਉਧਰ ਪੁਲਿਸ ਨੇ ਵੀ ਇਸ ਨੂੰ ਸਵੀਕਾਰ ਕਰਦਿਆਂ ਅਗਲੇ 48 ਘੰਟਿਆਂ ‘ਚ ਮੋਟਰਸਾਈਕਲ ਨੌਜਵਾਨਾਂ ਨੂੰ ਸਪਰਾਈਜ਼ ਦਿੱਤਾ। ਦਰਅਸਲ, ਪੁਲਿਸ ਨੇ ਉਨ੍ਹਾਂ ਦੇ ਘਰ ਦਾ ਪਤਾ ਕੱਢ ਕੇ ਉਨ੍ਹਾਂ ਦੇ ਘਰ ਜਾ ਕੇ ਬਣਦਾ ਚਲਾਨ ਕੀਤਾ।

ਹੋਰ ਪੜ੍ਹੋ: ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਚੰਡੀਗੜ੍ਹ ਦੇ SSP ਟਰੈਫ਼ਿਕ ਨੇ ਆਪਣੇ ਟਵਿੱਟਰ ‘ਤੇ ਇਸ ਦੀ ਪੋਸਟ ਸ਼ੇਅਰ ਕੀਤੀ ਸੀ। ਜਿਸ ਦੇ ਵਿੱਚ ਤਿੰਨ ਮੁੰਡੇ ਇੱਕ ASI ਨੂੰ ਹੱਥ ਦਿਖਾ ਕੇ ਇਸ਼ਾਰੇ ਕਰ ਕੇ ਭੱਜਦੇ ਹੋਏ ਨਜ਼ਰ ਆ ਰਹੇ ਹਨ।

ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕ ਸੋਸ਼ਲ ਮੀਡੀਆ ‘ਤੇ ਵੀ ਪੁਲਿਸ ਦੀ ਪ੍ਰਸ਼ੰਸਾ ਕਰ ਰਹੇ ਹਨ।

-PTC News