Fri, Apr 26, 2024
Whatsapp

ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ    

Written by  Joshi -- June 13th 2018 08:21 AM
ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ    

ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ    

ਟਰੰਪ ਦੇ ਸਹਿਯੋਗੀ ਨੇ ਟਰੂਡੋ 'ਤੇ 'ਅਣਉਚਿਤ' ਟਿੱਪਣੀ ਕਰਨ ਲਈ ਮੰਗੀ ਮੁਆਫੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਇਕ ਪ੍ਰਮੁੱਖ ਸਹਿਯੋਗੀ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਮੁਆਫੀ ਹੈ। ਦਰਅਸਲ, ਹਫ਼ਤੇ ਦੇ ਅੰਤ ਵਿੱਚ ਜੀ 7 ਸਿਖਰ ਸੰਮੇਲਨ ਦੌਰਾਨ ਟਰੰਪ ਦੇ ਸਹਿਯਗੀ ਵੱਲੋਂ ਟਰੂਡੋ 'ਤੇ ਟਿੱਪਣੀ ਕਰਦਿਆਂ ਕਿਹਾ ਗਿਆ ਸੀ ਕਿ ਯਕੀਨਨ 'ਟਰੂਡੋ ਦੀ ਉਡੀਕ ਨਰਕ 'ਚ ਇੱਕ ਵਿਸ਼ੇਸ਼ ਸਥਾਨ' 'ਤੇ ਹੋ ਰਹੀ ਹੈ। Trump aide apologizes for inappropriate comments on Justin Trudeauਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਪੀਟਰ ਨੈਵਰੋ ਨੇ ਵਾਲ ਸਟਰੀਟ ਜਰਨਲ ਦੁਆਰਾ ਆਯੋਜਿਤ ਵਾਸ਼ਿੰਗਟਨ ਦੇ ਇਕ ਸਮਾਗਮ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ "ਮੈਂ ਜੋ ਗ਼ਲਤੀ ਕੀਤੀ ਹੈ, ਮੈਂ ਉਸਨੂੰ ਸੁਧਾਰਨਾ ਚਾਹੁੰਦਾ ਹਾਂ"। ਉਸ ਨੇ ਕਿਹਾ, "ਮੈਂ ਉਹ ਭਾਸ਼ਾ ਵਰਤੀ ਜੋ ਅਣਉਚਿਤ ਸੀ।" ਨਵਾਰੋ ਨੇ ਸ਼ਨੀਵਾਰ ਨੂੰ ਕੁਈਬੈਕ ਦੇ ਗਰੁੱਪ ਆਫ਼ ਸੇਵੇਨ ਸਮਿਟ ਲਈ ਪ੍ਰਸ਼ਾਸਕੀ ਅਫਸਰਾਂ ਨਾਲ ਟਰੂਡੋ 'ਤੇ ਗਲਤ ਟਿੱਪਣੀਆਂ ਕੀਤੀਆਂ ਸਨ। Trump aide apologizes for inappropriate comments on Justin Trudeauਦੱਸ ਦੇਈਏ ਕਿ ਵਪਾਰ ਤੇ ਟੈਰਿਫ ਨੂੰ ਲੈ ਕੇ ਕੈਨੇਡਾ ਅਤੇ ਅਮਰੀਕਾ 'ਚ ਤਣਾਅ ਵੱਧ ਗਿਆ ਸੀ। —PTC News


Top News view more...

Latest News view more...