ਅੰਦੋਲਨ ਨੂੰ ਰੋਕਣ ਦੀ ਕੋਝੀ ਚਾਲ, ਟਵਿੱਟਰ ਨੇ ਕੀਤੇ ਕਿਸਾਨੀ ਨਾਲ ਜੁੜੇ ਅਕਾਊਂਟ ਸਸਪੈਂਡ
ਕਿਸਾਨੀ ਬਿੱਲਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਅੱਜ 65 ਦਿਨਾਂ ਨੂੰ ਵੀ ਪਾਰ ਕਰ ਚੁੱਕਿਆ ਹੈ। ਜਿਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਆਪਣੇ ਦ੍ਰਿੜ ਨਿਸ਼ਚੈ ਨਾਲ ਸੰਘਰਸ਼ ਜਾਰੀ ਹੈ। ਉਥੇ ਹੀ ਕੇਂਦਰ ਵੱਲੋਂ ਆਪਣੀਆਂ ਕੋਝੀਆਂ ਹਰਕਤਾਂ ਕਰਦੇ ਹੋਏ ਜਿਥੇ ਕਿਸਾਨਾਂ 'ਤੇ ਤਸ਼ੱਦਦ ਢਾਇਆ ਜਾ ਰਿਹਾ ਹੈ ਉਥੇ ਹੀ ਟਰੈਕਟਰਾਂ ਤੋਂ ਟਵਿੱਟਰ ਤੱਕ ਪਹੁੰਚੇ ਅੰਦੋਲਨ ਨੂੰ ਰੋਕਣ ਲਈ ਕੇਂਦਰ ਵਲੋਂ ਨਵੀਂ ਚਾਲ ਚੱਲੀ ਗਈ ਹੈ |
ਇਸੇ ਤਹਿਤ ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ 'ਕਿਸਾਨ ਏਕਤਾ ਮੋਰਚਾ' ਸਮੇਤ ਕਈ ਅਕਾਊਂਟ ਸਸਪੈਂਡ ਕਰ ਦਿੱਤੇ ਹਨ।ਜਾਂਚ ਏਜੰਸੀਆਂ ਦੀ ਮੰਗ 'ਤੇ ਅਜਿਹਾ ਕੀਤਾ ਗਿਆ ਹੈ। ਕਿਸਾਨ ਏਕਤਾ ਮੋਰਚਾ ਅਕਾਊਂਟ ਨੂੰ ਕਿਸਾਨ ਆਗੂਆਂ ਨੇ ਟਵਿੱਟਰ 'ਤੇ ਆਪਣਾ ਅਧਿਕਾਰਤ ਅਕਾਊਂਟ ਦੱਸਿਆ ਸੀ। ਇਨ੍ਹਾਂ ਸਾਰਿਆਂ ਦੇ ਪ੍ਰੋਫਾਈਲ 'ਤੇ ਕਲਿੱਕ ਕਰਨ 'ਤੇ ਲਿਖ ਕੇ ਆ ਰਿਹਾ ਹੈ ਕਿ ਸੰਬੰਧਤ ਅਕਾਊਂਟ 'ਤੇ ਇਕ ਕਾਨੂੰਨੀ ਮੰਗ ਦੇ ਜਵਾਬ 'ਚ ਭਾਰਤ ਨੇ ਰੋਕ ਲਗਾ ਦਿੱਤੀ ਹੈ।
ਪੜ੍ਹੋ ਹੋਰ ਖ਼ਬਰਾਂ :ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ
ਕਿਸਾਨ ਰੈਲੀ ਦੇ ਹਿੰਸਕ ਹੋਣ ਤੋਂ ਬਾਅਦ 27 ਜਨਵਰੀ ਨੂੰ ਟਵਿੱਟਰ ਨੇ ਕਿਹਾ ਸੀ ਕਿ ਉਸ ਨੇ 300 ਤੋਂ ਵੱਧ ਅਕਾਊਂਟਸ ਨੂੰ ਸਸਪੈਂਡ ਕਰ ਦਿੱਤਾ ਸੀ। ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਆਈ.ਟੀ ਮੰਤਰਾਲਾ ਨੇ ਟਵਿੱਟਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਤੁਰੰਤ ਪ੍ਰਭਾਵ ਤੋਂ ਉਨ੍ਹਾਂ 250 ਟਵਿੱਟਰ ਅਕਾਊਂਟ ਨੂੰ ਬਲਾਕ ਕਰੇ, ਜੋ 30 ਜਨਵਰੀ ਦੇ ਦਿਨ 'ਮੋਦੀ ਪਲਾਨਿੰਗ ਜੀਨੋਸਾਈਡ' ਨਾਮ ਨਾਲ ਹੈਸ਼ਟੈੱਗ ਚਲਾ ਕੇ ਭੜਕਾਊ ਅਤੇ ਗਲਤ ਟਵੀਟਸ ਕਰ ਰਹੇ ਸਨ। ਜਿਸ ਤੋਂ ਬਾਅਦ ਟਵਿੱਟਰ ਨੇ ਇਨ੍ਹਾਂ ਅਕਾਊਂਟਸਰ ਨੂੰ ਸਸਪਡੈਂਟ ਕਰ ਦਿੱਤਾ ਹੈ।
ਪੜ੍ਹੋ ਹੋਰ ਖ਼ਬਰਾਂ : Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ