ਗੋਂਡਾ 'ਚ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਤਾਲਾਬ 'ਚ ਡੁੱਬਣ ਕਾਰਨ ਹੋਈ ਮੌਤ

By Baljit Singh - June 03, 2021 5:06 pm

ਲਖਨਊ: ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਵਿਚ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਤਾਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਲੜਕੀਆਂ ਅਤੇ ਦੋ ਮੁੰਡੇ ਹਨ। ਇੱਕ ਦੂਜੇ ਨੂੰ ਬਚਾਉਣ ਦੇ ਚੱਕਰ ਵਿਚ ਇਨ੍ਹਾਂ ਬੱਚਿਆਂ ਦੀ ਤਾਲਾਬ ਵਿਚ ਡੁੱਬਣ ਕਾਰਨ ਦਰਦਨਾਕ ਮੌਤ ਹੋਈ ਹੈ। ਬੱਚਿਆਂ ਦੀ ਮੌਤ ਨਾਲ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੈ।

ਪੜੋ ਹੋਰ ਖਬਰਾਂ: ਠਾਣੇ ‘ਚ ਹਾਈ ਪ੍ਰੋਫਾਈਲ ਸੈਕਸ ਰੈਕਟ ਦਾ ਪਰਦਾਫਾਸ਼, ਦੋ ਅਭਿਨੇਤਰੀਆਂ ਵੀ ਸ਼ਾਮਲ

ਦੱਸਿਆ ਜਾ ਰਿਹਾ ਹੈ ਕਿ ਗੋਂਡਾ ਜ਼ਿਲੇ ਦੇ ਖੋਂਡਾਰੇ ਥਾਣਾ ਛੇਤਰ ਦੇ ਰਸੂਲਪੁਰ ਪਿੰਡ ਵਿਚ ਤਾਲਾਬ ਤੋਂ ਮਿੱਟੀ ਕੱਢਣ ਦਾ ਕੰਮ ਹੋ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਹੋ ਗਿਆ। ਇੱਕ ਬੱਚਾ ਪਹਿਲਾਂ ਇਸ ਵਿਚ ਡਿੱਗ ਗਿਆ ਅਤੇ ਫਿਰ ਇੱਕ ਦੂਜੇ ਨੂੰ ਬਚਾਉਣ ਦੇ ਚੱਕਰ ਵਿਚ ਸਾਰੇ ਬੱਚੇ ਡੁੱਬ ਗਏ। ਇਨ੍ਹਾਂ ਸਾਰਿਆਂ ਦੀ ਉਮਰ 6 ਸਾਲ ਤੋਂ 12 ਸਾਲ ਵਿਚਾਲੇ ਸੀ।

ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ

ਫਿਲਹਾਲ, ਬੱਚਿਆਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਐੱਸਪੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਤਾਲਾਬ ਵਿੱਚ ਡੁੱਬਣ ਨਾਲ 5 ਬੱਚਿਆਂ ਦੀ ਮੌਤ ਹੋਈ ਹੈ।

-PTC News

adv-img
adv-img