Fri, Apr 26, 2024
Whatsapp

ਅੱਜ ਇਕ-ਦੂਜੇ ਦੇ ਹੋਣਗੇ ਵਿੱਕੀ ਕੌਸ਼ਲ-ਕੈਟਰੀਨਾ, ਵਿਆਹ ਦਾ 75 ਫੀਸਦੀ ਖਰਚਾ ਖੁਦ ਚੁੱਕ ਰਹੀ ਕੈਫ

Written by  Riya Bawa -- December 09th 2021 03:47 PM -- Updated: December 09th 2021 03:50 PM
ਅੱਜ ਇਕ-ਦੂਜੇ ਦੇ ਹੋਣਗੇ ਵਿੱਕੀ ਕੌਸ਼ਲ-ਕੈਟਰੀਨਾ, ਵਿਆਹ ਦਾ 75 ਫੀਸਦੀ ਖਰਚਾ ਖੁਦ ਚੁੱਕ ਰਹੀ ਕੈਫ

ਅੱਜ ਇਕ-ਦੂਜੇ ਦੇ ਹੋਣਗੇ ਵਿੱਕੀ ਕੌਸ਼ਲ-ਕੈਟਰੀਨਾ, ਵਿਆਹ ਦਾ 75 ਫੀਸਦੀ ਖਰਚਾ ਖੁਦ ਚੁੱਕ ਰਹੀ ਕੈਫ

ਨਵੀਂ ਦਿੱਲੀ: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਸੋਸ਼ਲ ਮੀਡੀਆ ਤੋਂ ਲੈ ਕੇ ਮੀਡੀਆ ਦੀਆਂ ਖਬਰਾਂ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵੇਂ ਅੱਜ ਰਾਜਸਥਾਨ ਦੇ ਸਿਕਸ ਸੈਂਸ ਫੋਰਟ 'ਚ ਸੱਤ ਫੇਰੇ ਲੈਣਗੇ। ਇਸ ਦੌਰਾਨ ਖਬਰ ਆ ਰਹੀ ਹੈ ਕਿ ਇਸ ਸ਼ਾਹੀ ਵਿਆਹ ਦਾ 75 ਫੀਸਦੀ ਖਰਚਾ ਕੈਟਰੀਨਾ ਕੈਫ ਖੁਦ ਝੱਲ ਰਹੀ ਹੈ। ਬਾਕੀ ਬਚੇ 25% ਖਰਚੇ ਦੀ ਜਿੰਮੇਵਾਰੀ ਵਿੱਕੀ ਨੇ ਲਈ ਹੈ। ਇਸ ਤੋਂ ਇਲਾਵਾ ਵਿਆਹ ਦੇ ਸਾਰੇ ਵੱਡੇ ਫੈਸਲੇ ਵੀ ਕੈਟਰੀਨਾ ਹੀ ਲੈ ਰਹੀ ਹੈ। Vicky Kaushal-Katrina Kaif wedding preparation in full swing; crystal balls, optical illusions used for decor ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਖਰਚੇ ਦੇ ਚੈੱਕ ਕੈਟਰੀਨਾ ਖੁਦ ਸਾਈਨ ਕਰ ਰਹੀ ਹੈ। ਕੈਟਰੀਨਾ ਯਾਤਰਾ, ਮਹਿਮਾਨਾਂ ਦੇ ਖਰਚੇ, ਪਹਿਰਾਵੇ, ਸਜਾਵਟ, ਵਿਆਹ ਦੇ ਕਾਰਡ, ਸੁਰੱਖਿਆ ਪ੍ਰਬੰਧ ਅਤੇ ਹੋਰ ਕਈ ਵੱਡੇ ਖਰਚੇ ਦੇਖ ਰਹੀ ਹੈ। SOPs Laid Down For Guests Attending Vicky Kaushal-Katrina Kaif Wedding: Report ਖਬਰਾਂ ਮੁਤਾਬਕ ਵਿੱਕੀ-ਕੈਟਰੀਨਾ ਦੇ ਵਿਆਹ ਲਈ ਸਵਾਈ ਮਾਧੋਪੁਰ 'ਚ 'ਸਿਕਸ ਸੈਂਸ ਫੋਰਟ' ਵੈਡਿੰਗ ਵੈਨਿਊ ਮੁਫਤ ਦਿੱਤਾ ਗਿਆ ਹੈ। ਕਿਉਂਕਿ, ਜਾਇਦਾਦ ਦੇ ਮਾਲਕਾਂ ਨੂੰ ਉਮੀਦ ਹੈ ਕਿ ਇਸ ਕਿਲ੍ਹੇ ਨੂੰ ਅਜਿਹੇ ਹਾਈ-ਪ੍ਰੋਫਾਈਲ ਵਿਆਹਾਂ ਨਾਲ ਬਹੁਤ ਮਸ਼ਹੂਰੀ ਮਿਲੇਗੀ। Katrina Kaif will be the most gorgeous Bollywood bride, here's proof! - Times of India ਰਿਪੋਰਟਾਂ ਇਹ ਵੀ ਦੱਸਦੀਆਂ ਹਨ ਕਿ ਵਿਆਹ 'ਤੇ ਮੀਡੀਆ ਕਵਰੇਜ 'ਤੇ ਪਾਬੰਦੀ ਤੋਂ ਵਿੱਕੀ ਖੁਸ਼ ਨਹੀਂ ਹੈ। ਵਿੱਕੀ ਨੂੰ ਇਹ ਸਥਾਨ ਬਹੁਤਾ ਪਸੰਦ ਨਹੀਂ ਆਇਆ ਪਰ ਕੈਟਰੀਨਾ ਦੀ ਖੁਸ਼ੀ ਲਈ ਉਹ ਇਸ ਥਾਂ 'ਤੇ ਵਿਆਹ ਕਰਵਾਉਣ ਲਈ ਤਿਆਰ ਹੋ ਗਿਆ ਹੈ ਅਤੇ ਹਰ ਫੈਸਲੇ 'ਚ ਉਸ ਦਾ ਸਾਥ ਵੀ ਦੇ ਰਿਹਾ ਹੈ। Vicky Kaushal and Katrina Kaif's mehendi, sangeet and wedding themes are out. Can you guess? - Movies News -PTC News


Top News view more...

Latest News view more...