ਮਮਤਾ ਬੈਨਰਜੀ ਨੇ ਕੀਤੀ ਅਪੀਲ,ਸਿਹਤ ਪਹਿਲਾਂ ਜਰੂਰੀ, ਜਸ਼ਨ 'ਚ ਨਾ ਭੁੱਲੇ ਜਾਣ ਕੋਰੋਨਾ ਨਿਯਮ

By Jagroop Kaur - May 02, 2021 7:05 pm

ਬੰਗਾਲ ’ਚ ਵੱਡੀ ਜਿੱਤ ਤੋਂ ਬਾਅਦ ਮਮਤਾ ਬੈਨਰਜੀ ਘਰੋਂ ਬਾਹਰ ਨਿਕਲੀ ਅਤੇ ਲੋਕਾਂ ਦਾ ਧੰਨਵਾਦ ਕੀਤਾ। ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿੱਤ ਦਾ ਜਲੂਸ ਨਾ ਕੱਢੋ। ਉਨ੍ਹਾਂ ਵਰਕਰਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਸਾਰੇ ਆਪਣੇ-ਆਪਣੇ ਘਰ ਜਾਣ। ਮੈਂ ਸ਼ਾਮ ਨੂੰ 6 ਵਜੇ ਮੀਡੀਆ ਨੂੰ ਸੰਬੋਧਨ ਕਰਾਂਗੀ। ਮਮਤਾ ਬੈਨਰਜੀ ਜਿੱਤ ਤੋਂ ਬਾਅਦ ਬਿਨਾਂ ਵ੍ਹੀਲਚੇਅਰ ਦੇ ਘਰੋਂ ਬਾਹਰ ਨਿਕਲੀ।

Read More : ਪੰਜਾਬ ‘ਚ ਜਾਰੀ ਨਵੇਂ ਨਿਯਮ, 15 ਮਈ ਤਕ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ

ਮਮਤਾ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋ ਕਿਹਾ ਕਿ ਕੋਰੋਨਾ ’ਤੇ ਕੰਟਰੋਲ ਸਾਡੀ ਪਹਿਲੀ ਤਰਜੀਹ ਹੈ। ਸਾਰੇ ਲੋਕ ਕੋਰੋਨਾ ਨਿਯਮਾਂ ਦਾ ਪਾਲਨ ਕਰਨ। ਮਮਤਾ ਨੇ ਕਿਹਾ ਕਿ ਇਹ ਬੰਗਾਲ ਦੀ ਜਿੱਤ ਹੈ। ਬੰਗਾਲ ਦੇ ਲੋਕਾਂ ਦੀ ਜਿੱਤ ਹੈ। ਮਮਤਾ ਨੇ ਕਿਹਾ ਕਿ ਲੋਕ ਆਪਣੇ ਘਰ ਜਾਣ ਅਤੇ ਸੁਰੱਖਿਅਤ ਰਹਿਣ।

Mamata Banerjee: I offered to quit as CM but party rejected; maybe I will  continue | India News,The Indian Express

Read More : ਭਾਵੁਕ ਤਸਵੀਰ : ਆਕਸੀਜਨ ਲਈ ਤੜਫਦੀ ਦੇਖੀ ਮਾਂ ਤਾਂ ਧੀ ਨੇ ਮੂੰਹ ਨਾਲ ਦਿੱਤੇ…

ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ’ਚ ਟੀ.ਐੱਮ.ਸੀ. ਨੇ ਵੱਡੀ ਜਿੱਤ ਨੇੜੇ ਹੈ। 292 ਵਿਧਾਨ ਸਭਾ ਸੀਟਾਂ ’ਚ ਟੀ.ਐੱਮ.ਸੀ. 200 ਤੋਂ ਜ਼ਿਆਦਾ ਸੀਟਾਂ ’ਤੇ ਅੱਗੇ ਹੈ, ਜਦਕਿ ਭਾਜਪਾ 77 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਉਥੇ ਹੀ ਕਾਂਗਰਸ+ਲੈਫਟ ਦੇ ਗਠਜੋੜ 2 ਸੀਟਾਂ ’ਤੇ ਹੀ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਭਾਜਪਾ ਨੇ ਬੰਗਾਲ ’ਚ ਮਮਤਾ ਬੈਨਰਜੀ ਖਿਲਾਫ ਕਾਫੀ ਪ੍ਰਚਾਰ ਕੀਤਾ ਸੀ।

adv-img
adv-img