ਸੰਬੰਧ ਬਣਾਉਣ ਤੋਂ ਔਰਤ ਨੇ ਕੀਤਾ ਮਨ੍ਹਾ ਤਾਂ ਪ੍ਰੇਮੀ ਨੇ ਦਿੱਤੀ ਇਹ ਖੌਫ਼ਨਾਕ ਸਜ਼ਾ

acd
ਸੰਬੰਧ ਬਣਾਉਣ ਤੋਂ ਔਰਤ ਨੇ ਕੀਤਾ ਮਨ੍ਹਾ ਤਾਂ ਪ੍ਰੇਮੀ ਨੇ ਦਿੱਤੀ ਇਹ ਖੌਫ਼ਨਾਕ ਸਜ਼ਾ

ਸੰਬੰਧ ਬਣਾਉਣ ਤੋਂ ਔਰਤ ਨੇ ਕੀਤਾ ਮਨ੍ਹਾ ਤਾਂ ਪ੍ਰੇਮੀ ਨੇ ਦਿੱਤੀ ਇਹ ਖੌਫ਼ਨਾਕ ਸਜ਼ਾ,ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ‘ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਇੱਕ ਪ੍ਰੇਮੀ ਨੇ ਸਬੰਧ ਬਣਾਉਣ ਤੋਂ ਮਨ੍ਹਾ ਕਰਨ ‘ਤੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ।

acd
ਸੰਬੰਧ ਬਣਾਉਣ ਤੋਂ ਔਰਤ ਨੇ ਕੀਤਾ ਮਨ੍ਹਾ ਤਾਂ ਪ੍ਰੇਮੀ ਨੇ ਦਿੱਤੀ ਇਹ ਖੌਫ਼ਨਾਕ ਸਜ਼ਾ

ਮਿਲੀ ਜਾਣਕਾਰੀ ਮੁਤਾਬਕ ਕਛਿਯਾਨਾ ਖੇੜਾ ਦੀ 45 ਸਾਲਾ ਔਰਤ ਦੇ ਉੱਥੇ ਰਹਿਣ ਵਾਲੇ ਨਸੀਮਉੱਲਾ ਨਾਲ 5 ਸਾਲਾਂ ਤੋਂ ਸੰਬੰਧ ਸਨ। ਪੁਲਿਸ ‘ਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ ਔਰਤ ਨਾਲ ਮੁੜ ਸੰਬੰਧ ਬਣਾਉਣੇ ਚਾਹੇ ਪਰ ਔਰਤ ਨੇ ਮਨ੍ਹਾ ਕਰ ਦਿੱਤਾ।

ਹੋਰ ਪੜ੍ਹੋ:ਚਾਰ ਮੁੰਡਿਆਂ ਵੱਲੋਂ ਔਰਤ ਨੂੰ ਆਂਟੀ ਆਖਣ ‘ਤੇ ਜਾਣਾ ਪਿਆ ਪੁਲਿਸ ਸਟੇਸ਼ਨ

acd
ਸੰਬੰਧ ਬਣਾਉਣ ਤੋਂ ਔਰਤ ਨੇ ਕੀਤਾ ਮਨ੍ਹਾ ਤਾਂ ਪ੍ਰੇਮੀ ਨੇ ਦਿੱਤੀ ਇਹ ਖੌਫ਼ਨਾਕ ਸਜ਼ਾ

ਇਸ ‘ਤੇ ਗੁੱਸਾਏ ਦੋਸ਼ੀ ਨੇ ਉੱਥੇ ਰੱਖਿਆ ਤੇਜ਼ਾਬ ਔਰਤ ‘ਤੇ ਸੁੱਟ ਦਿੱਤਾ। ਔਰਤ ਦੀ ਸ਼ਿਕਾਇਤ ‘ਤੇ ਪੁਲਸ ਨੇ ਦੋਸ਼ੀ ਨਸੀਮਉੱਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ।

-PTC News