ਕਰਵਾ ਚੌਥ: ਖ਼ਤਮ ਹੋਇਆ ਇੰਤਜ਼ਾਰ, ਸੁਹਾਗਣਾਂ ਨੇ ਚੰਨ ਦੇਖ ਕੇ ਖੋਲ੍ਹਿਆ ਵਰਤ

Moon

ਕਰਵਾ ਚੌਥ: ਖ਼ਤਮ ਹੋਇਆ ਇੰਤਜ਼ਾਰ, ਸੁਹਾਗਣਾਂ ਨੇ ਚੰਨ ਦੇਖ ਕੇ ਖੋਲ੍ਹਿਆ ਵਰਤ,ਨਵੀਂ ਦਿੱਲੀ: ਦੇਸ਼ ਭਰ ‘ਚ ਅੱਜ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ। ਘਰਾਂ ਦੀਆਂ ਛੱਤਾਂ ਤੋਂ ਲੈ ਕੇ ਧਾਰਮਿਕ ਸਥਾਨਾਂ ਤੱਕ, ਪਤੀ-ਪਤਨੀ ਬਾਹਰ ਨਿਕਲ ਕੇ ਚੰਨ ਦਾ ਦੀਦਾਰ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਰਾਜਧਾਨੀ ਦਿੱਲੀ ਵਿੱਚ ਚੰਦਰਮਾ ਰਾਤ 8.16 ਵਜੇ ਵੇਖਿਆ ਗਿਆ।ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਗੁਹਾਟੀ ਦੇ ਵੱਖ-ਵੱਖ ਹਿੱਸਿਆਂ ‘ਚ ਵੀ ਚੰਨ ਦੇ ਦੀਦਾਰ ਕੀਤੇ ਗਏ।

ਹੋਰ ਪੜ੍ਹੋ: ਬੈਂਗਲੁਰੂ: ਇਹ 5 ਬੱਚੇ 1 ਦਿਨ ਲਈ ਬਣੇ ਪੁਲਿਸ ਕਮਿਸ਼ਨਰ, ਜਾਣੋ ਪੂਰਾ ਮਾਮਲਾ

ਕਰਵਾ ਚੌਥ ਨੂੰ ਸੁਹਾਗਣ ਔਰਤਾਂ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਜਾਂ ਜਿਨ੍ਹਾਂ ਲੜਕੀਆਂ ਦਾ ਵਿਆਹ ਹੋਣ ਵਾਲਾ ਹੁੰਦਾ ਹੈ, ਉਹ ਆਪਣੇ ਪਤੀ ਦੀ ਲੰਬੀ ਉਮਰ ਅਤੇ ਆਪ ਸਦਾ ਸੁਹਾਗਣ ਰਹਿਣ ਲਈ ਨਿਰਜਲਾ ਯਾਨੀ ਬਿਨਾਂ ਅੰਨ ਅਤੇ ਜਲ ਦਾ ਵਰਤ ਰੱਖਦੀਆਂ ਹਨ।

-PTC News