ਮੁੱਖ ਖਬਰਾਂ

ਪੰਜਾਬ ਦੇ ਕਿਸਾਨ - ਮੋਰਚਿਆਂ 'ਚੋਂ ਸੰਘਰਸ਼ਸ਼ੀਲ ਔਰਤਾਂ ਦੀ ਕੇਂਦਰ ਸਰਕਾਰ ਨੂੰ ਲਲਕਾਰ  

By Shanker Badra -- March 08, 2021 6:09 pm


ਚੰਡੀਗੜ੍ਹ : 'ਕੌਮਾਂਤਰੀ ਔਰਤ ਦਿਵਸ' ਮੌਕੇ 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ 68 ਥਾਵਾਂ 'ਤੇ ਚਲਦੇ ਪੱਕੇ-ਮੋਰਚਿਆਂ 'ਚ ਵਿਸ਼ਾਲ-ਇਕੱਠ ਕੀਤੇ ਗਏ। ਰੇਲਵੇ-ਪਾਰਕਾਂ, ਰਿਲਾਇੰਸ-ਪੰਪਾਂ, ਕਾਰਪੋਰੇਟ-ਮਾਲਜ਼ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਮੋਰਚਿਆਂ 'ਚ ਸੰਬੋਧਨ ਕਰਦਿਆਂ ਔਰਤ-ਕਿਸਾਨ ਆਗੂਆਂ ਨੇ ਕੇਂਦਰ-ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਦਿੱਲੀ 'ਚ ਚੱਲਦੇ ਕਿਸਾਨ-ਅੰਦੋਲਨ ਨੂੰ ਜਿੰਨਾ ਲੰਮਾ ਚਲਾਉਣ ਦੀ ਜਰੂਰਤ ਪਈ, ਮਹਿਲਾਵਾਂ ਮਰਦਾਂ ਬਰਾਬਰ ਸਹਿਯੋਗ ਦੇਣਗੀਆਂ ਪਰ ਕਦਾਚਿਤ ਕੇਂਦਰ-ਸਰਕਾਰ ਦੇ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ।

ਪੜ੍ਹੋ ਹੋਰ ਖ਼ਬਰਾਂ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕੁੜੀਆਂ 'ਤੇ ਕੀਤਾ ਪੁਲਿਸ ਵੱਲੋਂ ਅੰਨ੍ਹੇਵਾਹ ਤਸ਼ੱਸਦ

Women leaders to lead farmers' protests today Women's Day in barnala ਪੰਜਾਬ ਦੇ ਕਿਸਾਨ - ਮੋਰਚਿਆਂ 'ਚੋਂ ਸੰਘਰਸ਼ਸ਼ੀਲ ਔਰਤਾਂ ਦੀ ਕੇਂਦਰ ਸਰਕਾਰ ਨੂੰ ਲਲਕਾਰ

ਕਿਸਾਨ-ਮੋਰਚਿਆਂ 'ਚ ਮੰਚ-ਸੰਚਾਲਨ ਤੋਂ ਲੈ ਕੇ ਸਾਰੇ ਪ੍ਰਬੰਧ ਔਰਤਾਂ ਦੇ ਹੱਥਾਂ 'ਚ ਦਿੱਤੇ ਗਏ ਸਨ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ 'ਚ ਔਰਤਾਂ ਦੇ ਹੋਏ ਵਿਸ਼ਾਲ ਇਕੱਠਾਂ ਨੇ ਅੰਦੋਲਨ ਨੂੰ ਹੋਰ ਮਜ਼ਬੂਤ ਕੀਤਾ ਹੈ। ਕੇਂਦਰ-ਸਰਕਾਰ ਖ਼ਿਲਾਫ਼ ਲੋਕ-ਰੋਹ ਦਿਨੋ-ਦਿਨ ਮਜ਼ਬੂਤ ਹੋ ਰਿਹਾ ਹੈ ਪਰ ਸਰਕਾਰ ਬੇਸ਼ਰਮੀ ਕਾਰਨ ਆਪਣੀ ਹਾਰ ਕਬੂਲ ਨਹੀਂ ਕਰ ਰਹੀ ਹੈ, ਪਰ ਕਿਸਾਨ ਆਪਣੇ ਮਿੱਥੇ ਟੀਚੇ ਹਾਸਲ ਕਰਕੇ ਹੀ ਰਹਿਣਗੇ।

Women leaders to lead farmers' protests today Women's Day in barnala ਪੰਜਾਬ ਦੇ ਕਿਸਾਨ - ਮੋਰਚਿਆਂ 'ਚੋਂ ਸੰਘਰਸ਼ਸ਼ੀਲ ਔਰਤਾਂ ਦੀ ਕੇਂਦਰ ਸਰਕਾਰ ਨੂੰ ਲਲਕਾਰ

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਮਨਪ੍ਰੀਤ ਬਾਦਲ ਦੇ ਪਿਟਾਰੇ 'ਚੋਂ ਤੁਹਾਡੇ ਲਈ ਕੀ ਨਿਕਲਿਆ ?

ਔਰਤ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਧਰਨਿਆਂ ਵਿਚ ਸ਼ਮੂਲੀਅਤ ਤੋਂ ਇਲਾਵਾ ਧਰਨਾ-ਸਥਾਨਾਂ 'ਤੇ ਲੰਗਰ ਪਾਣੀ ਦੀ ਸੇਵਾ ਤੋਂ ਇਲਾਵਾ ਪਿੱਛੇ ਘਰ ਅਤੇ ਖੇਤਾਂ ਵਿਚਲੇ ਕੰਮਾਂ ਵਿਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ ਹੈ। ਦਿੱਲੀ ਵੱਲ ਜਾਂਦੀਆਂ ਟਕੈਰਟਰ ਟਰਾਲੀਆਂ ਦੀਆਂ ਵਹੀਰਾਂ ਵਿਚ ਕਈ ਟਰੈਕਟਰਾਂ ਦੇ ਸਟੇਰਿੰਗ ਔਰਤਾਂ ਵੱਲੋਂ ਸੰਭਾਲਣ ਦੇ ਦਿ੍ਸ਼ ਆਮ ਵੀ ਵੇਖੇ ਜਾ ਸਕਦੇ ਹਨ। ਔਰਤਾਂ ਦੇ ਇਸੇ ਜ਼ਜ਼ਬੇ ਨੂੰ ਵੇਖਦਿਆਂ ਵਿਸ਼ਵ ਪ੍ਰਸਿੱਧ ਰਸਾਲੇ ਟਾਈਮ ਮੈਗਜ਼ੀਨ ਨੇ ਕਵਰ ਪੇਜ 'ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ ਬੀਬੀਆਂ ਨੂੰ ਜਗ੍ਹਾ ਵੀ ਦਿੱਤੀ ਹੈ।

Women leaders to lead farmers' protests today Women's Day in barnala ਪੰਜਾਬ ਦੇ ਕਿਸਾਨ - ਮੋਰਚਿਆਂ 'ਚੋਂ ਸੰਘਰਸ਼ਸ਼ੀਲ ਔਰਤਾਂ ਦੀ ਕੇਂਦਰ ਸਰਕਾਰ ਨੂੰ ਲਲਕਾਰ

ਪ੍ਰੇਮਪਾਲ ਕੌਰ ਨੇ ਕਿਹਾ ਕਿ ਮਹਿਲਾ ਕਿਸਾਨ ਖੇਤੀਬਾੜੀ ਪਰੰਪਰਾ ਅਤੇ ਖੇਤੀਬਾੜੀ ਆਰਥਿਕਤਾ ਦੀ ਆਧਾਰਸ਼ਿਲਾ ਹਨ। ਮਹਿਲਾ ਕਿਸਾਨ ਨੂੰ ਖੇਤੀਬਾੜੀ ਕਰਜੇ ,ਕਰਜ ਮਾਫੀ,ਬਿਜਲੀ ,ਪਾਣੀ ਅਤੇ ਬੀਜ ਵਿੱਚ ਮਿਲਣ ਵਾਲੀ ਸਬਸਿਡੀ ਵਿੱਚ ਵੀ ਕਠਿਨਾਈ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਹਨਾਂ ਕਾਲੇ ਕਾਨੂੰਨਾ ਦਾ ਔਰਤਾਂ ਉੱਤੇ ਵੱਧ  ਘਾਤਕ ਅਸਰ ਪਵੇਗਾ।
-PTCNews

  • Share