ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਸਣੇ ਇਹਨਾਂ ਖਿਡਾਰੀਆਂ ਦੇ ਬੁਢਾਪੇ ਦੀਆਂ ਤਸਵੀਰਾਂ ਹੋ ਰਹੀਆਂ ਨੇ Viral, ਤੁਸੀਂ ਵੀ ਦੇਖੋ

ਵਿਸ਼ਵ ਕੱਪ ਤੋਂ ਬਾਅਦ ਵਿਰਾਟ ਕੋਹਲੀ ਸਣੇ ਇਹਨਾਂ ਖਿਡਾਰੀਆਂ ਦੇ ਬੁਢਾਪੇ ਦੀਆਂ ਤਸਵੀਰਾਂ ਹੋ ਰਹੀਆਂ ਨੇ Viral, ਤੁਸੀਂ ਵੀ ਦੇਖੋ ,ਬੀਤੀ 14 ਜੁਲਾਈ ਨੂੰ ਖਤਮ ਹੋਏ ਕ੍ਰਿਕਟ ਦੇ ਕ੍ਰਿਕਟ ਦੇ ਮਹਾਕੁੰਭ ‘ਚ ਇੰਗਲੈਂਡ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ।ਐਤਵਾਰ ਨੂੰ ਲਾਰਡਸ ਦੇ ਮੈਦਾਨ ‘ਤੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ‘ਚ ਇੰਗਲੈਂਡ ਨੇ ਵਧੇਰੇ ਬਾਊਂਡਰੀਆਂ ਦੇ ਦਮ ‘ਤੇ ਨਿਊਜ਼ੀਲੈਂਡ ਨੂੰ ਹਰਾ ਦਿੱਤਾ, ਇਸ ਵਿਸ਼ਵ ਕੱਪ ‘ਚ ਸਾਰੀਆਂ ਹੀ ਟੀਮਾਂ ਦਾ ਸਫ਼ਰ ਬੇਹੱਦ ਵਧੀਆ ਰਿਹਾ।

ਸਾਰੇ ਖਿਡਾਰੀਆਂ ਨੇ ਆਪਣਾ-ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ, ਪਰ ਵਿਸ਼ਵ ਕੱਪ ਤੋਂ ਬਾਅਦ ਵੱਖ-ਵੱਖ ਟੀਮਾਂ ਦੇ ਦਿੱਗਜ਼ ਖਿਡਾਰੀਆਂ ਦੇ ਬੁਢਾਪੇ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹਨਾਂ ਤਸਵੀਰਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਵਿਰਾਟ ਕੋਹਲੀ, ਮਲਿੰਗਾ, ਰਾਸ਼ਿਦ ਖਾਨ, ਕੇਨ ਵਿਲੀਅਮਸਨ, ਬੇਨ ਸਟੋਕਸ ਬੁੱਢੇ ਦਿਖਾਈ ਦੇ ਰਹੇ ਹਨ।ਉਥੇ ਹੀ ਲੋਕ ਇਹਨਾਂ ਨੂੰ ਟ੍ਰੋਲ ਕਰ ਰਹੇ ਹਨ।

View this post on Instagram

A few overs played between this bunch.

A post shared by Fox Cricket (@foxcricket) on

ਹੋਰ ਪੜ੍ਹੋ:ਵਿਸ਼ਵ ਕੱਪ 2019: ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਅੱਜ ਹੋਵੇਗੀ ਫਸਵੀਂ ਟੱਕਰ

ਦੱਸਣਯੋਗ ਹੈ ਕਿ 30 ਮਈ ਤੋਂ ਸ਼ੁਰੂ ਹੋਏ ਕ੍ਰਿਕਟ ਦੇ ਮਹਾਕੁੰਭ ‘ਚ 10 ਟੀਮਾਂ ਨੇ ਹਿੱਸਾ ਲਿਆ, ਜਦਕਿ 4 ਟੀਮਾਂ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸੈਮੀਫਾਈਨਲ ‘ਚ ਪਹੁੰਚੀਆਂ।ਸੈਮੀਫਾਈਨਲ ਦੇ ਮੁਕਾਬਲੇ ਵੀ ਕਾਫੀ ਰੋਮਾਂਚਕ ਰਹੇ , ਜਿਨ੍ਹਾਂ ‘ਚ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ ਅਤੇ ਫਿਰ ਇੰਗਲੈਂਡ ਨੇ ਸਾਬਕਾ ਚੈਪੀਅਨ ਆਸਟ੍ਰੇਲੀਆ ਨੂੰ ਮਾਤ ਦੇ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ।

ਫਾਈਨਲ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਰੋਮਾਂਚਕ ਸੀ, ਕਿਸੇ ਨੂੰ ਉਮੀਦ ਨਹੀਂ ਸੀ ਫਾਈਨਲ ਮੁਕਾਬਲਾ ਇੰਨ੍ਹਾਂ ਨੇੜੇ ਜਾ ਸਕੇਗਾ, ਪਰ ਦੋਹਾਂ ਟੀਮਾਂ ਨੇ ਬੇਹਤਰੀਨ ਪ੍ਰਦਸ਼ਨ ਕੀਤਾ। ਜਿਸ ‘ਚ ਇੰਗਲੈਂਡ ਨੇ ਜ਼ਿਆਦਾ ਬਾਊਂਡਰੀਆਂ ਦੇ ਦਮ ‘ਤੇ ਨਿਊਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ।

-PTC News