Fri, Apr 26, 2024
Whatsapp

ਸ਼ਰੇਆਮ ਗੁੰਡਾਗਰਦੀ : ਬਦਮਾਸ਼ਾਂ ਵੱਲੋਂ ਭਰੇ ਬਾਜ਼ਾਰ 'ਚ ਵਿਅਕਤੀ ਦਾ ਤਲਵਾਰਾਂ ਮਾਰ ਕੇ ਕਤਲ

Written by  Joshi -- May 28th 2018 11:41 AM
ਸ਼ਰੇਆਮ ਗੁੰਡਾਗਰਦੀ : ਬਦਮਾਸ਼ਾਂ ਵੱਲੋਂ ਭਰੇ ਬਾਜ਼ਾਰ 'ਚ ਵਿਅਕਤੀ ਦਾ ਤਲਵਾਰਾਂ ਮਾਰ ਕੇ ਕਤਲ

ਸ਼ਰੇਆਮ ਗੁੰਡਾਗਰਦੀ : ਬਦਮਾਸ਼ਾਂ ਵੱਲੋਂ ਭਰੇ ਬਾਜ਼ਾਰ 'ਚ ਵਿਅਕਤੀ ਦਾ ਤਲਵਾਰਾਂ ਮਾਰ ਕੇ ਕਤਲ

ਸ਼ਰੇਆਮ ਗੁੰਡਾਗਰਦੀ : ਬਦਮਾਸ਼ਾਂ ਵੱਲੋਂ ਭਰੇ ਬਾਜ਼ਾਰ 'ਚ ਵਿਅਕਤੀ ਦਾ ਤਲਵਾਰਾਂ ਮਾਰ ਕੇ ਕਤਲ ਦੇਸ਼ ਦੀ ਕਾਨੂੰਨ ਵਿਵਸਥਾ ਦਿਨ ਬ ਦਿਨ ਗੜਬੜਾਉਂਦੀ ਜਾ ਰਹੀ ਹੈ ਅਤੇ ਇਸਦੀ ਤਾਜ਼ਾ ਉਦਾਹਰਣ ਹੈ ਰਾਜਧਾਨੀ ਦਿੱਲੀ ਦੀ। ਕੁਝ ਬਦਮਾਸ਼ਾਂ ਵੱਲੋਂ ਸ਼ਰੇਆਮ ਬਜ਼ਾਰ 'ਚ ਵਿਅਕਤੀ ਨੂੰ ਦੌੜਾ - ਦੌੜਾ ਕੇ ਤਲਵਾਰਾਂ ਨਾਲ ਕਤਲ ਕਰਦੇ ਰਹੇ। ਇਸ ਮੌਕੇ ਉਥੇ ਮੌਜੂਦ ਲੋਕ ਵੀ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਆਪਣੇ ਵੱਲੋਂ ਪੀੜਤ ਨੂੰ ਮਾਰ ਕੇ ਜਦੋਂ ਬਦਮਾਸ਼ ਮੌਕੇ ਤੋਂ ਫਰਾਰ ਹੋਏ ਤਾਂ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ 27 ਸਾਲਾ ਰਾਕੇਸ਼ ਦੇ ਰੂਪ 'ਚ ਹੋਈ ਹੈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਤਕਰੀਬਨ ੮-੧੦ ਬਦਮਾਸ਼ਾਂ ਵੱਲੋਂ ਨੇਤਾ ਜੀ ਸੁਭਾਸ਼ ਸਥਾਨ ਦੇ ਸ਼ਕੂਰਪੁਰ ਇਲਾਕੇ 'ਚ ਸ਼ਰੇਆਮ ਰਾਕੇਸ਼ ਨਾਮੀ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਬਦਮਾਸ਼ਾਂ ਵੱਲੋਂ ਮ੍ਰਿਤਕ 'ਤੇ ਹਮਲਾ ਕੀਤੇ ਜਾਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਵੱੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। —PTC News

Top News view more...

Latest News view more...