Mon, Sep 14, 2026
Whatsapp

ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰ

Reported by:  PTC News Desk  Edited by:  Shanker Badra -- February 24th 2018 01:42 PM
ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰ

ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰ

ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰ:ਨਾਭਾ ਜੇਲ੍ਹ ਬ੍ਰੇਕ ਕਾਂਢ ਵਿਚ ਭਗੌੜੇ ਖਾਲਿਸਤਾਨੀ ਸਮਰਥਕ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਹਾਂਗਕਾਂਗ ਪੁਲਿਸ ਨੇ ਰੋਮੀ ਨੂੰ ਉਥੇ ਕਿਸੇ ਡਕੈਤੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ।ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰਰੋਮੀ ਦੀ ਗ੍ਰਿਫ਼ਤਾਰੀ ਬਾਰੇ ਉਥੋਂ ਦੀ ਪੁਲਿਸ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਸੂਚਨਾ ਭੇਜੀ ਹੈ।ਰੋਮੀ ਨੂੰ ਹੁਣ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਨਵੰਬਰ 2016 ਵਿਚ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿਚ ਨਾਮਜ਼ਦ ਰੋਮੀ ਨੇ ਇਸ ਕਾਂਡ ਲਈ ਫੰਡ ਮੁਹੱਈਆ ਕਰਵਾਏ ਸਨ।ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰਇਸ ਜੇਲ੍ਹ ਬ੍ਰੇਕ ਜ਼ਰੀਏ ਦੋ ਅੱਤਵਾਦੀ,ਗੈਂਗਸਟਰ ਵਿੱਕੀ ਗੌਂਡਰ ਤੇ ਤਿੰਨ ਹੋਰ ਕੈਦੀ ਫਰਾਰ ਹੋ ਗਏ ਸਨ।ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਰੋਮੀ ਖ਼ਿਲਾਫ਼ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ।ਜੂਨ 2016 ਵਿਚ ਨਾਭਾ ਪੁਲਿਸ ਨੇ ਹਾਂਗਕਾਂਗ ਤੋਂ ਪਰਤੇ ਰਮਨਜੀਤ ਸਿੰਘ ਰੋਮੀ ਨੂੰ 27 ਚੀਨੀ ਕਰੈਡਿਟ ਕਾਰਡ,ਦੋ ਡੈਬਿਟ ਕਾਰਡ,32 ਬੋਰ ਦੀ ਰਿਵਾਲਵਰ, 9 ਜ਼ਿੰਦਾ ਕਾਰਤੂਸ ਤੇ ਕਾਰ ਸਮੇਤ ਕਾਬੂ ਕੀਤਾ ਸੀ।ਬਾਅਦ ਵਿਚ ਜ਼ਮਾਨਤ 'ਤੇ ਬਾਹਰ ਆਇਆ ਰੋਮੀ ਵਿਦੇਸ਼ ਫਰਾਰ ਹੋ ਗਿਆ ਸੀ।ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰਪਟਿਆਲਾ ਪੁਲਿਸ ਉਦੋਂ ਤੋਂ ਹੀ ਉਸ ਦੀ ਭਾਲ ਕਰ ਰਹੀ ਸੀ।ਪੁਲਿਸ ਅਨੁਸਾਰ ਰੋਮੀ ਦਾ ਮਕਸਦ ਜੇਲ੍ਹ ਵਿਚ ਬੰਦ ਗੈਂਗਸਟਰਾਂ ਨੂੰ ਭਜਾ ਕੇ ਲੋਕਾਂ ਦੇ ਬੈਂਕ ਖਾਤੇ ਹੈਕ ਕਰਨਾ ਸੀ।ਇਨ੍ਹਾਂ ਖਾਤਿਆਂ ਵਿਚੋਂ ਰਕਮ ਕੱਢ ਕੇ ਦਿੱਲੀ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਟਰੱਸਟ ਦੇ ਖਾਤੇ ਵਿਚ ਪਾਉਣੇ ਸਨ।ਨਾਭਾ ਜੇਲ੍ਹ ਬ੍ਰੇਕ ਕਾਂਢ ਦਾ ਮੁੱਖ ਦੋਸ਼ੀ ਹਾਂਗਕਾਂਗ ਪੁਲਿਸ ਨੇ ਕੀਤਾ ਗ੍ਰਿਫਤਾਰਇਨ੍ਹਾਂ ਪੈਸਿਆਂ ਨਾਲ ਗੈਂਗਸਟਰਾਂ ਦੀ ਟੀਮ ਤਿਆਰ ਕਰਨੀ ਸੀ ਤੇ ਹੋਰ ਅਪਰਾਧੀਆਂ ਨੂੰ ਛੁਡਾਉਣਾ ਸੀ।ਹਰਵਿੰਦਰ ਸਿੰਘ ਵਿਰਕ,ਐਸਪੀ ਡੀ,ਪਟਿਆਲਾ ਨੇ ਕਿਹਾ ਕਿ ਰੋਮੀ ਬਾਰੇ ਸਾਡੇ ਕੋਲ ਸੂਚਨਾ ਪੁੱਜੀ ਹੈ।ਇਸ 'ਤੇ ਅਗਲੇਰੀ ਕਾਰਵਾਈ ਕਰਾਂਗੇ ਪਰ ਉਸ ਤੋਂ ਪਹਿਲਾਂ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ। -PTCNews
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK