Thu, May 2, 2024
Whatsapp

ਜਲੰਧਰ ’ਚ ਫੱਟਿਆ ਆਕਸੀਜਨ ਸਿਲੰਡਰ, ਵਿਕਰੇਤਾ ਦੀ ਮੌਤ , ਕਈ ਲੋਕ ਜ਼ਖਮੀ

Written by  Jagroop Kaur -- April 14th 2021 08:05 PM
ਜਲੰਧਰ ’ਚ ਫੱਟਿਆ ਆਕਸੀਜਨ ਸਿਲੰਡਰ, ਵਿਕਰੇਤਾ ਦੀ ਮੌਤ , ਕਈ ਲੋਕ ਜ਼ਖਮੀ

ਜਲੰਧਰ ’ਚ ਫੱਟਿਆ ਆਕਸੀਜਨ ਸਿਲੰਡਰ, ਵਿਕਰੇਤਾ ਦੀ ਮੌਤ , ਕਈ ਲੋਕ ਜ਼ਖਮੀ

ਜਲੰਧਰ ਵਿਚ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦ ਕਾਜ਼ੀ ਮੰਡੀ ਵਿਖੇ ਸੰਤੋਸ਼ੀ ਨਗਰ ’ਚ ਗੈੱਸ ਨਾਲ ਭਰੇ ਇਕ ਸਿਲੰਡਰ ਦੇ ਫੱਟ ਗਿਆ । ਇਥੇ ਗੈੱਸ ਸਿਲੰਡਰ ਫੱਟ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਲੋਕਾਂ ਨਾਲ ਗੱਲਬਾਤ ਕਰਨ ’ਤੇ ਸਿਲੰਡਰ ਫੱਟਣ ਦੇ ਕਾਰਨਾਂ ਦਾ ਅਜੇ ਤੱਕ ਸਹੀ ਪਤਾ ਨਹੀਂ ਲੱਗ ਸਕਿਆ। READ MORE :ਗੈਸ ਸਿਲੰਡਰ ਫਟਣ ‘ਤੇ ਕੰਪਨੀ ਦਿੰਦੀ ਹੈ 50 ਲੱਖ ਦਾ ਮੁਆਵਜ਼ਾ, ਇਸ ਤਰ੍ਹਾਂ ਮਿਲਦਾ ਹੈ ਕਲੇਮ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ੀ ਨਗਰ ’ਚ ਫੱਟਿਆ ਗੈੱਸ ਸਿਲੰਡਰ ਮ੍ਰਿਤਕ ਵਿਅਕਤੀ ਇਕ ਜੂਸ ਵੇਚਣ ਵਾਲੇ ਵਿਅਕਤੀ ਨੂੰ ਦੇਣ ਲਈ ਆਇਆ ਸੀ। ਸਿਲੰਡਰ ਫੱਟ ਜਾਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਨੂੰ ਸੁਣ ਕੇ ਆਲੇ-ਦੁਆਲੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਘਟਨਾ ਕਾਰਨ ਕਈ ਬੱਚੇ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਲੋਕਾਂ ਨਾਲ ਗੱਲਬਾਤ ਕਰਨ ’ਤੇ ਸਿਲੰਡਰ ਫੱਟਣ ਦੇ ਕਾਰਨਾਂ ਦਾ ਅਜੇ ਤੱਕ ਸਹੀ ਪਤਾ ਨਹੀਂ ਲੱਗ ਸਕਿਆ।

Read More : ਕਿਸਾਨ ਆਗੂ ਦੇ ਪੁੱਤਰ ਦੀ ਮੌਤ ਨੇ ਝੰਜੋੜਿਆ ਪਰਿਵਾਰ, ਆਖਰੀ ਦਰਸ਼ਨਾਂ…
ਇਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਹਾਦਸੇ 'ਚ ਮਰਨ ਵਾਲਾ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਸਲੰਡਰ ਵੇਚਣ ਦਾ ਕੰਮ ਕਰਦਾ ਸੀ। ਜਿਸ ਦੇ ਖਿਲਾਫ ਪਹਿਲਾਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਐੱਸ.ਐੱਚ.ਓ ਸੁਲਖਣ ਸਿੰਘ ਮੌਕੇ ’ਤੇ ਪਹੁੰਚ ਗਏ ਹਨ, ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

Top News view more...

Latest News view more...