Thu, May 2, 2024
Whatsapp

ਕੋਵਿਡ-19 - ਪੱਛਮੀ ਬੰਗਾਲ 'ਚ 400 ਨਰਸਾਂ ਨੇ ਦਿੱਤਾ ਅਸਤੀਫ਼ਾ , ਗ੍ਰਹਿ ਰਾਜਾਂ ਵੱਲ ਕੀਤਾ ਰੁਖ਼

Written by  Kaveri Joshi -- May 17th 2020 05:33 PM
ਕੋਵਿਡ-19 - ਪੱਛਮੀ ਬੰਗਾਲ 'ਚ 400 ਨਰਸਾਂ ਨੇ ਦਿੱਤਾ ਅਸਤੀਫ਼ਾ , ਗ੍ਰਹਿ ਰਾਜਾਂ ਵੱਲ ਕੀਤਾ ਰੁਖ਼

ਕੋਵਿਡ-19 - ਪੱਛਮੀ ਬੰਗਾਲ 'ਚ 400 ਨਰਸਾਂ ਨੇ ਦਿੱਤਾ ਅਸਤੀਫ਼ਾ , ਗ੍ਰਹਿ ਰਾਜਾਂ ਵੱਲ ਕੀਤਾ ਰੁਖ਼

ਕੋਲਕਾਤਾ-ਕੋਵਿਡ-19 - ਪੱਛਮੀ ਬੰਗਾਲ 'ਚ 400 ਨਰਸਾਂ ਨੇ ਦਿੱਤਾ ਅਸਤੀਫ਼ਾ , ਗ੍ਰਹਿ ਰਾਜਾਂ ਵੱਲ ਕੀਤਾ ਰੁਖ਼- ਵਿਸ਼ਵ-ਵਿਆਪੀ ਮਹਾਂਮਾਰੀ ਕੋਰੋਨਾਵਾਇਰਸ ਦੇ ਗੰਭੀਰ ਸੰਕਟ ਵਿਚਕਾਰ ਪੱਛਮੀ ਬੰਗਾਲ ( West Bengal) 'ਚ ਵੱਡੀ ਸੰਖਿਆ 'ਚ ਨਰਸਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਆਪਣੇ ਗ੍ਰਹਿ ਰਾਜਾਂ ਨੂੰ ਰੁਖ਼ ਕਰ ਲਿਆ ਹੈ , ਜਿਸਦੇ ਚਲਦੇ ਇਹ ਰਾਜ ਵੱਡੀ ਬਿਪਤਾ 'ਚ ਘਿਰਦਾ ਪ੍ਰਤੀਤ ਹੋ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਿਕ ਪੱਛਮੀ ਬੰਗਾਲ ਦੇ ਹਸਪਤਾਲਾਂ ਦੀਆਂ 400 ਨਰਸਾਂ ਅਸਤੀਫ਼ਾ ਦੇ ਕੇ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਚੱਲ ਗਈਆਂ ਹਨ। ਇੱਕ ਰਿਪੋਰਟ ਮੁਤਾਬਿਕ ਸ਼ਨੀਵਾਰ ਨੂੰ ਮਣੀਪੁਰ ਦੀਆਂ 185 ਨਰਸਾਂ ਆਪਣੇ ਗ੍ਰਹਿ ਰਾਜ ਆ ਗਈਆਂ, ਜਦੋਂ ਕਿ ਓਡੀਸ਼ਾ, ਝਾਰਖੰਡ, ਛੱਤੀਸਗੜ੍ਹ ਅਤੇ ਹੋਰ ਸੂਬਿਆਂ ਦੀਆਂ 186 ਨਰਸਾਂ ਆਪਣੇ ਰਾਜਾਂ ਨੂੰ ਚਲੀਆਂ ਗਈਆਂ ਹਨ। ਕੋਰੋਨਾ ਦੇ ਕਹਿਰ ਵਿਚਕਾਰ ਵੱਡਾ ਫ਼ੈਸਲਾ ਲੈਣ ਵਾਲੀਆਂ ਇਹ ਨਰਸਾਂ ਕੋਲਕਾਤਾ ਸਮੇਤ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਸਨ । ਕੋਵਿਡ19 ਦੇ ਵੱਧ ਰਹੇ ਪ੍ਰਸਾਰ ਕਾਰਨ ਬਣੀ ਨਾਜ਼ੁਕ ਸਥਿਤੀ ਦੌਰਾਨ ਵੱਡੀ ਗਿਣਤੀ 'ਚ ਨਰਸਾਂ ਵਲੋਂ ਅਜਿਹਾ ਕਦਮ ਪੁੱਟਿਆ ਜਾਣਾ ਚਿੰਤਾ ਦਾ ਵਿਸ਼ਾ ਹੈ , ਜਦੋਂਕਿ ਸਮੂਹ ਦੇਸ਼ ਕੋਰੋਨਾ ਤੋਂ ਬਚਾਅ ਲਈ ਜੁਟਿਆ ਹੋਇਆ ਹੈ ਅਤੇ ਨਰਸਿੰਗ ਅਮਲੇ ਵਲੋਂ ਬਤੌਰ ਨਾਇਕ ਸੇਵਾਵਾਂ ਦਿੰਦੇ ਹੋਏ ਲੋਕਾਂ ਦੀ ਦੇਖ-ਰੇਖ ਅਤੇ ਇਲਾਜ ਕੀਤਾ ਜਾ ਰਿਹਾ ਹੈ। ਫ਼ਿਲਹਾਲ ਨਰਸਾਂ ਦੇ ਅਸਤੀਫ਼ੇ ਦੀ ਅਸਲ ਵਜ੍ਹਾ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਰਾਜ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 232 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 2500 ਤੋਂ ਵੱਧ ਪਾਜ਼ਿਟਿਵ ਕੇਸ ਦਰਜ ਕੀਤੇ ਗਏ ਹਨ ।


Top News view more...

Latest News view more...