Fri, Apr 26, 2024
Whatsapp

5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

Written by  Shanker Badra -- July 26th 2020 10:01 AM
5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ

5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ:ਚੰਡੀਗੜ੍ਹ : ਜਦੋਂ ਵੀ ਅਸੀਂ ਡਿਜੀਟਲ ਪਲੇਟਫਾਰਮਸ ਜਿਵੇਂ ਕਿ ਫੇਸਬੁੱਕ, ਗੂਗਲ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਪਰ ਇਨ੍ਹਾਂ ਚੋਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਹੁੰਦੀਆਂ ਹਨ ,ਜੋ ਪੜ੍ਹਨ ਤੋਂ ਰਹਿ ਜਾਂਦੀਆਂ ਹਨ ਤੇ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਬਣੀਆਂ ਹੋਈਆਂ ਹਨ,ਜਿਨ੍ਹਾਂ ‘ਚ 12ਵੀਂ ਜਮਾਤ ਦਾ ਨਤੀਜਾ, ਟੀ -20 ਵਿਸ਼ਵ ਕੱਪ ਮੁਲਤਵੀ ,ਮੁੱਖ ਮੰਤਰੀ ਰਾਹਤ ਫ਼ੰਡ 'ਚ ਆਏ ਕਰੋੜਾਂ ਰੁਪਏ ਸਮੇਤ ਹੋਰ ਵੀ ਕਈ ਖ਼ਬਰਾਂ ਅਜਿਹੀਆਂ ਹਨ ,ਜਿਨ੍ਹਾਂ ‘ਤੇ ਇੱਕ ਝਾਤ ਮਾਰਦੇ ਹਨ। [caption id="attachment_420360" align="aligncenter" width="300"] 5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ[/caption] ਮੁੱਖ ਮੰਤਰੀ ਰਾਹਤ ਫ਼ੰਡ 'ਚ ਆਏ ਕਰੋੜਾਂ ਰੁਪਇਆਂ ਨੂੰ ਲੈ ਕੇ ਉੱਠੇ ਕਈ ਸਵਾਲ  ਪੰਜਾਬ ਦੀ ਕੈਪਟਨ ਸਰਕਾਰ ਮੁੱਖ ਮੰਤਰੀ ਰਾਹਤ ਫ਼ੰਡ ਨੂੰ ਲੈ ਕੇ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਰਾਹਤ ਫ਼ੰਡ ਵਿੱਚ ਆਏ ਕਰੋੜਾਂ ਰੁਪਇਆ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਉੱਠ ਹਨ,ਜਿਸ ਨਾਲ ਪੰਜਾਬ ਸਰਕਾਰ ਦੇ ਆਮ ਲੋਕਾਂ ਦੀ ਮਦਦ ਕਰਨ ਦੇ ਦਾਅਵੇ ਤੋਂ ਪਰਦਾ ਉੱਠ ਗਿਆ ਹੈ। ਇਸੇ ਲੜੀ ਤਹਿਤ ਹੁਣ ਤੱਕ ਕਰੋੜਾਂ ਰੁਪਏ ਮੁੱਖ ਮੰਤਰੀ ਰਾਹਤ ਫੰਡ 'ਚ ਇਕੱਠੇ ਹੋਏ ਸਨ ਪਰ ਇਨ੍ਹਾਂ ਪੈਸਿਆਂ ਦਾ ਸਹੀ ਇਸਤੇਮਾਲ ਨਹੀਂ ਕੀਤਾ। [caption id="attachment_420358" align="aligncenter" width="300"] 5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ[/caption]   ਟੀ -20 ਵਿਸ਼ਵ ਕੱਪ ਮੁਲਤਵੀ , ਪੜ੍ਹੋ ਪੂਰੀ ਖ਼ਬਰ  ਇਸ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਹੈ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਅਹਿਮ ਬੈਠਕ 'ਚ ਸੋਮਵਾਰ ਨੂੰ ਇਹ ਫ਼ੈਸਲਾ ਲਿਆ ਗਿਆ ਸੀ। ਇਹ ਵਿਸ਼ਵ ਕੱਪ ਆਸਟ੍ਰੇਲੀਆ 'ਚ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਖੇਡਿਆ ਜਾਣਾ ਸੀ। [caption id="attachment_420355" align="aligncenter" width="300"] 5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ[/caption] ਬ੍ਰਾਜ਼ੀਲ ਦੇ ਰਾਸ਼ਟਰਪਤੀ ਤੀਜੀ ਵਾਰ ਕੋਰੋਨਾ ਪਾਜ਼ੀਟਿਵ , ਪੜ੍ਹੋ ਪੂਰੀ ਖ਼ਬਰ   ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਇਕ ਵਾਰ ਫਿਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬੋਲਸੋਨਾਰੋ ਦਾ ਤੀਜੀ ਵਾਰ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਮੰਗਲਵਾਰ ਨੂੰ ਬ੍ਰਾਸੀਲਿਆ ਸਥਿਤ ਦਫ਼ਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਦੇਸ਼ ਦੇ ਰਾਸ਼ਟਰਪਤੀ ਦੀ ਹਾਲਤ ਠੀਕ ਹੈ। ਰਾਸ਼ਟਰਪਤੀ ਦੀ ਮੈਡੀਕਲ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। [caption id="attachment_420357" align="aligncenter" width="300"] 5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ[/caption] 12ਵੀਂ ਜਮਾਤ ਦਾ ਨਤੀਜਾ , ਪੜ੍ਹੋ ਪੂਰੀ ਖ਼ਬਰ  ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬੀਤੇ ਦਿਨੀਂ  12 ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਸਨ। ਜਿਨ੍ਹਾਂ 'ਚ 2ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2020 ਦਾ ਰੈਗੂਲਰ ਸਮੇਤ ਓਪਨ ਸਕੂਲ ਸਾਇੰਸ ਗਰੁੱਪ, ਕਾਮਰਸ ਗਰੁੱਪ, ਹਿਊਮੈਨਟੀਜ਼ ਗਰੁੱਪ ਵੋਕੇਸ਼ਨਲ ਗਰੁੱਪ, ਕੰਪਾਰਟਮੈਂਟ ਰੀ-ਅਪੀਅਰ, ਵਾਧੂ ਵਿਸ਼ਾ ਅਤੇ ਕਾਰਗੁਜਾਰੀ ਵਿਚ ਸੁਧਾਰ ਦਾ ਨਤੀਜਾ ਐਲਾਨ ਕੀਤਾ ਗਿਆ ਸੀ। [caption id="attachment_420356" align="aligncenter" width="300"] 5 Minutes ‘ਚ 5 Top News: ਪੜ੍ਹੋ ,ਇਸ ਹਫ਼ਤੇ ਦੀਆਂ 5 ਵੱਡੀਆਂ ਖ਼ਬਰਾਂ[/caption] ਖਰੜ ਦੇ ਸੰਨੀ ਐਨਕਲੇਵ 'ਚ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ ਮੋਹਾਲੀ ਨੇੜੇ ਖਰੜ ਦੇਸੰਨੀ ਐਨਕਲੇਵ 'ਚ ਜਲਵਾਯੂ ਟਾਵਰ ਨੇੜੇ ਬੀਤੇ ਦਿਨੀਂ ਦੁਪਹਿਰ ਬਾਅਦ ਪੁਲਿਸ ਦੀ ਗੈਂਗਸਟਰਾਂ ਨਾਲ ਮੁਠਭੇੜ ਹੋਣ ਦੀ ਖ਼ਬਰ ਮਿਲੀ ਸੀ। ਇਸ ਦੌਰਾਨ ਪੁਲਿਸ ਫਾਇਰਿੰਗ 'ਚ ਖ਼ਤਰਨਾਕ ਗੈਂਗਸਟਰ ਜੌਨਬੁੱਟਰ ਦੇ ਪੱਟ 'ਤੇ ਗੋਲ਼ੀ ਲੱਗੀ ਤੇ ਜ਼ਖ਼ਮੀ ਹੋ ਗਿਆ ਹੈ। ਇਸ ਦੇ ਇਲਾਵਾ ਪੁਲਿਸ ਨੇ ਗੋਲੀ ਚਲਾਕੇ ਗੈਂਗਸਟਰ ਸੁੱਖਾ ਲੰਮੇ ਸਮੇਤ ਉਸਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews


Top News view more...

Latest News view more...