ਮੁੱਖ ਖਬਰਾਂ

ਟਰੈਕਟਰ-ਟਰਾਲੀ ਤੇ ਟਰਾਲੇ ਵਿਚਕਾਰ ਟੱਕਰ, 7 ਸ਼ਰਧਾਲੂਆਂ ਦੀ ਮੌਤ

By Ravinder Singh -- August 20, 2022 9:00 am -- Updated:August 20, 2022 9:06 am

ਜੋਧਪੁਰ : ਰਾਜਸਥਾਨ ਦੀ ਜੋਧਪੁਰ ਡਿਵੀਜ਼ਨ ਦੇ ਪਾਲੀ ਜ਼ਿਲ੍ਹੇ 'ਚ ਰਾਤ ਹੋਏ ਸੜਕ ਹਾਦਸੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਸੁਮੇਰਪੁਰ ਥਾਣਾ ਇੰਚਾਰਜ ਰਾਮੇਸ਼ਵਰ ਭਾਟੀ ਨੇ ਦੱਸਿਆ ਕਿ ਇਕ ਟਰੈਕਟਰ-ਟਰਾਲੀ ਤੇ ਟਰਾਲੇ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਸ਼ਰਧਾਲੂਆਂ ਨੂੰ ਲੈ ਕੇ ਰਾਮਦੇਵਰਾ ਤੋਂ ਪਾਲੀ ਪਰਤ ਰਹੀ ਸੀ।। ਇਹ ਹਾਦਸਾ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਜਾਣ ਕਾਰਨ ਵਾਪਰਿਆ।

ਇਹ ਘਟਨਾ ਸੁਮੇਰਪੁਰ ਥਾਣਾ ਖੇਤਰ ਦੇ ਸ਼ਿਵਗੰਜ ਸਿਰੋਹੀ ਮਾਰਗ ਦੇ ਵਿਚਕਾਰ ਵਾਪਰੀ। ਜਾਣਕਾਰੀ ਅਨੁਸਾਰ ਇਕ ਤਰਫਾ ਆਵਾਜਾਈ ਹੋਣ ਕਾਰਨ ਟਰੈਕਟਰ ਟਰਾਲੀ ਗਲਤ ਸਾਈਡ 'ਤੇ ਆ ਰਹੇ ਟਰਾਲੇ ਨਾਲ ਟਕਰਾ ਗਈ, ਜਿਸ ਕਾਰਨ ਇਸ 'ਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਬਨਾਸਕਾਂਠਾ ਦੇ ਸ਼ਰਧਾਲੂ ਰਾਮਦੇਵਰਾ ਦਰਸ਼ਨਾਂ ਲਈ ਜਾ ਰਹੇ ਸਨ, ਜਿੱਥੇ ਪਾਲੀ ਜ਼ਿਲ੍ਹੇ ਦੇ ਸੁਮੇਰਪੁਰ ਥਾਣਾ ਖੇਤਰ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਟਰਾਲੇ ਨਾਲ ਟਕਰਾ ਜਾਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ 6 ਲੋਕਾਂ ਦੀ ਮੌਤ ਹੋ ਗਈ। ਹੋਰ ਰਾਹਗੀਰਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਜ਼ਖਮੀ ਜ਼ੇਰੇ ਇਲਾਜ ਹਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਿਰੋਹੀ ਦੇ ਕਲੈਕਟਰ ਡਾਕਟਰ ਭੰਵਰ ਲਾਲ ਤੇ ਐਸਪੀ ਮਮਤਾ ਗੁਪਤਾ ਵੀ ਮੌਕੇ ਉਪਰ ਪੁੱਜ ਗਏ। ਪਾਲੀ ਕਲੈਕਟਰ ਨਮਿਤ ਮਹਿਤਾ ਤੇ ਐਸਪੀ ਡਾਕਟਰ ਗਗਨਦੀਪ ਸਿੰਗਲਾ ਵੀ ਸੁਮੇਰਪੁਰ ਪੁੱਜ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਇਸੀ ਮਾਰਗ 'ਤੇ ਹਾਦਸਾ ਵਾਪਰਿਆ ਸੀ, ਜਿਸ ਕਾਰਨ ਜਾਮ ਲੱਗ ਗਿਆ ਸੀ। ਰਾਜਸਥਾਨ ਦੇ ਜੈਸਲਮੇਰ 'ਚ ਸਥਿਤ ਰਾਮਦੇਵਰਾ 'ਚ ਭਾਦਵਾ ਪੱਖ 'ਚ ਵੱਡਾ ਮੇਲਾ ਲੱਗਦਾ ਹੈ, ਜਿਸ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂ ਦਰਸ਼ਨਾਂ ਲਈ ਪੁੱਜਦੇ ਹਨ, ਉਹ ਸਾਰੇ ਪੈਦਲ, ਸਾਈਕਲ ਅਤੇ ਹੋਰ ਸਾਧਨਾਂ 'ਤੇ ਸਮੂਹਿਕ ਰੂਪ 'ਚ ਇੱਥੇ ਪਹੁੰਚਦੇ ਹਨ, ਇਸ ਲਈ ਇਨ੍ਹੀ ਦਿਨਾਂ ਟ੍ਰੈਫਿਕ ਵੀ ਕਾਫੀ ਰਹਿੰਦੀ ਹੈ।

ਇਸ ਹਾਦਸੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜ਼ਾਹਿਰ ਕੀਤਾ ਅਤੇ ਟਵੀਟ ਕਰਦੇ ਹੋਏ ਕਿਹਾ ਰਾਜਸਥਾਨ ਦੇ ਪਾਲੀ 'ਚ ਹੋਇਆ ਹਾਦਸਾ ਦੁਖਦ ਹੈ। ਇਸ ਦੁੱਖ ਦੀ ਘੜੀ ਅਸੀਂ ਦੁਖੀ ਪਰਿਵਾਰਾਂ ਦੇ ਨਾਲ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

-PTC News

ਇਹ ਵੀ ਪੜ੍ਹੋ : ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ

  • Share