ਮੁੱਖ ਖਬਰਾਂ

ਏਡੀਜੀਪੀ ਵੱਲੋਂ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਤੋਂ ਜ਼ਿਆਦਾ ਡਿਊਟੀ ਨਾ ਲੈਣ ਦੇ ਹੁਕਮ

By Ravinder Singh -- August 05, 2022 3:20 pm

ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਲਾਜ਼ਮਾਂ ਕੋਲੋਂ ਲਈ ਜਾ ਰਹੀ ਜ਼ਿਆਦਾ ਡਿਊਟੀ ਨੂੰ ਲੈ ਕੇ ਏਡੀਜੀਪੀ ਪੰਜਾਬ ਪੱਤਰ ਜਾਰੀ ਕਰਕੇ ਅੱਜ ਦਫ਼ਤਰ ਮੁਖੀਆਂ ਨੂੰ ਹੁਕਮ ਦਿੱਤੇ। ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਸਮੂਹ ਦਫ਼ਤਰ ਮੁਖੀਆਂ ਨੂੰ ਇਕ ਪੱਤਰ ਜਾਰੀ ਕਰ ਕੇ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਮੁਤਾਬਕ ਹੀ ਡਿਊਟੀ ਲੈਣ ਦੇ ਹੁਕਮ ਸੁਣਾਏ।

ਏਡੀਜੀਪੀ ਵੱਲੋਂ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਤੋਂ ਜ਼ਿਆਦਾ ਡਿਊਟੀ ਨਾ ਲੈਣ ਦੇ ਹੁਕਮਉਨ੍ਹਾਂ ਨੇ ਇਸ ਪੱਤਰ ਵਿੱਚ ਪੁਲਿਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਨਾ ਲੈਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ਼ ਐਮਰਜੈਂਸੀ ਹਾਲਾਤ ਵਿੱਚ ਹੀ ਪੁਲਿਸ ਮੁਲਾਜ਼ਮਾਂ ਕੋਲੋਂ ਵਾਧੂ ਡਿਊਟੀ ਲਈ ਜਾਵੇ। ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਹਾਲਾਤ ਨੂੰ ਛੱਡ ਕੇ ਬਾਕੀ ਸਮੇਂ ਮਿੱਥੇ ਸਮੇਂ ਮੁਤਾਬਕ ਡਿਊਟੀ ਲਏ ਜਾਣ ਨੂੰ ਯਕੀਨੀ ਬਣਾਇਆ ਜਾਵੇ।

ਏਡੀਜੀਪੀ ਵੱਲੋਂ ਪੁਲਿਸ ਮੁਲਾਜ਼ਮਾਂ ਕੋਲੋਂ ਮਿੱਥੇ ਸਮੇਂ ਤੋਂ ਜ਼ਿਆਦਾ ਡਿਊਟੀ ਨਾ ਲੈਣ ਦੇ ਹੁਕਮ

ਇਸ ਦੌਰਾਨ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਕੋਲੋਂ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਡਿਊਟੀ ਲਈ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਗੱਲ ਹੈ। ਇਸ ਮਗਰੋਂ ਉਨ੍ਹਾਂ ਨੇ ਲਿਖਿਆ ਕਿ ਡਿਊਟੀ ਸਬੰਧੀ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਇਹ ਵੀ ਪੜ੍ਹੋ : ਦਸਵੇਂ ਪਾਤਸ਼ਾਹ ਦੀ ਐਨੀਮੇਟਿਡ ਵੀਡੀਓ ਬਣਾਉਣ ਲਈ ਵਿਵੇਕ ਬਿੰਦਰਾ ਨੇ ਕੌਮ ਤੋਂ ਮੰਗੀ ਮੁਆਫ਼ੀ

  • Share