ਖੇਤੀਬਾੜੀ

ਨਿਹੰਗਾਂ ਦੇ ਹੱਥੇ ਚੜ੍ਹੇ ਅਦਾਕਾਰ ਅਜੇ ਦੇਵਗਨ, ਗੱਡੀ ਰੋਕ ਕੇ ਸੁਣਾਈਆਂ ਖਰੀਆਂ

By Jagroop Kaur -- March 02, 2021 5:03 pm -- Updated:Feb 15, 2021

ਮੁੰਬਈ : ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਭਰ ਵਿਚ ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਤਿੰਨ ਮਹੀਨੇ ਤੋਂ ਲਗਾਤਾਰ ਜਾਰੀ ਹੈ। ਤਾਂ ਜੋ ਕੇਂਦਰ ਵੱਲੋਂ ਲਾਗੂ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ , ਉਥੇ ਇਸ ਮੁਹਿਮ 'ਚ ਕਿਸਾਨ ਹੀ ਨਹੀਂ ਬਲਕਿ ਦੇਸ਼ੋਂ ਵਿਦੇਸ਼ੋਂ ਹਾਲੀਵੁੱਡ ਤੋਂ ਲੈ ਕੇ ਪੰਜਾਬੀ ਸਿਤਾਰੇ ਇਸ ਅੰਦੋਲਨ ਵਿਚ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਉਥੇ ਹੀ ਕੁੱਝ ਬਾਲੀਵੁੱਡ ਸਿਤਾਰਿਆਂ ਨੇ ਅਜੇ ਵੀ ਇਸ ਮੁੱਦੇ ’ਤੇ ਚੁੱਪੀ ਧਾਰੀ ਹੋਈ ਹੈ।

ਪੜ੍ਹੋ ਹੋਰ ਖ਼ਬਰਾਂ :ਸਿਹਤ ਮੰਤਰੀ ਹਰਸ਼ਵਰਧਨ ਨੇ ਪਤਨੀ ਸਹਿਤ ਲਗਵਾਈ ‘ਕੋਰੋਨਾ ਵੈਕਸੀਨ’, ਲੋਕਾਂ ਨੂੰ ਕੀਤੀ ਅਹਿਮ ਅਪੀਲ

ਬਾਲੀਵੁੱਡ ਸਿਤਾਰਿਆਂ ਦੇ ਇਸ ਰਵੱਈਏ ਕਾਰਨ ਕਿਸਾਨਾਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਜਿੱਥੇ ਬੀਤੇ ਦਿਨੀਂ ਕਿਸਾਨਾਂ ਨੇ ਜਾਨਵੀ ਕਪੂਰ ਅਤੇ Bobby Deol ਨੂੰ ਪੰਜਾਬ ਵਿਚ ਸ਼ੂਟਿੰਗ ਕਰਨ ਤੋਂ ਰੋਕਿਆ, ਉਥੇ ਹੀ ਹੁਣ ਬਾਲੀਵੁੱਡ ਦੇ ਸਿੰਘਮ ਯਾਨੀ ਅਜੇ ਦੇਵਗਨ ਵੀ ਕਿਸਾਨਾਂ ’ਤੇ ਨਿਸ਼ਾਨੇ ’ਤੇ ਆ ਗਏ। ਹਾਲ ਹੀ 'ਚ ਅਜੇ ਦੇਵਗਨ ਦੀ ਇਕ ਵੀਡੀਓ ਸਾਹਮਣੇ ਆਈ ਹੈ।

Ajay Devgn faces outrage, Nihang Singh stops his car

ਪੜ੍ਹੋ ਹੋਰ ਖ਼ਬਰਾਂ : ਰਾਜ ਸਭਾ ਟੀਵੀ ਅਤੇ ਲੋਕ ਸਭਾ ਟੀਵੀ ਦਾ ਹੋਇਆ ਮਰਜ਼ਰ, ਹੁਣ ਨਵੇਂ ਚੈਨਲ ਦਾ ਨਾਮ ਹੋਵੇਗਾ ਸੰਸਦ ਟੀਵੀ

ਇਸ ਵੀਡੀਓ ਵਿਚ ਇਕ ਨਿਹੰਗ ਸਿੰਘ Ajay Devgan ਦੀ ਗੱਡੀ ਨੂੰ ਰੋਕ ਕੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾ ਰਿਹਾ ਹੈ। ਵੀਡੀਓ ਵਿਚ ਸਿੰਘ ਕਹਿੰਦਾ ਸੁਣਾਈ ਦੇ ਰਿਹਾ ਹੈ, ‘ਦੇਖੋ ਇਹ ਹੈ ਅਜੇ ਦੇਵਗਨ, ਜਿਸ ਪੰਜਾਬ ਖ਼ਿਲਾਫ਼ ਤੁਸੀਂ ਬੋਲਦੇ ਹੋ, ਤੁਹਾਨੂੰ ਉਥੋਂ ਦੀ ਰੋਟੀ ਕਿਵੇਂ ਪੱਚ ਜਾਂਦੀ ਹੈ। ਤੁਸੀਂ ਆਪਣੀਆਂ ਫ਼ਿਲਮਾਂ ਵਿਚ ਪੱਗ ਬੰਨ ਲੈਂਦੇ ਹੋ ਪਰ ਹੁਣ ਕਿਸਾਨਾਂ ਦੇ ਹੱਕ ਵਿਚ ਕੁੱਝ ਨਹੀਂ ਬੋਲ ਰਹੇ ਹੋ ਕਿਉਂ?’ ਤੁਸੀਂ ਅਸਲੀ ਨਹੀਂ ਨਕਲੀ ਪੰਜਾਬੀ ਹੋ।

ਉਥੇ ਹੀ ਅਜੇ ਦੇਵਗਨ ਗੱਡੀ ਵਿਚ ਬੈਠ ਕੇ ਨਿਹੰਗ ਸਿੰਘ ਨੂੰ ਪਿੱਛੇ ਹਟਣ ਲਈ ਕਹਿ ਰਹੇ ਹਨ ਪਰ ਸਿੰਘ ਲਗਾਤਾਰ ਅਜੇ ਦੇਵਗਨ ਨੂੰ ਖਰੀਆਂ-ਖਰੀਆਂ ਸੁਣਾਉਂਦਾ ਏ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
  • Share