Sat, Apr 27, 2024
Whatsapp

ਯੂਟਿਊਬ ਵਲੋਂ ਐਮੀ ਵਿਰਕ ਦਾ ਗਾਣਾ ਡਿਲੀਟ, ਪ੍ਰਸ਼ੰਸਕ ਹੋਏ ਉਦਾਸ, ਜਾਣੋ ਵਜ੍ਹਾ

Written by  Jasmeet Singh -- January 20th 2022 08:18 PM -- Updated: January 23rd 2022 01:42 PM
ਯੂਟਿਊਬ ਵਲੋਂ ਐਮੀ ਵਿਰਕ ਦਾ ਗਾਣਾ ਡਿਲੀਟ, ਪ੍ਰਸ਼ੰਸਕ ਹੋਏ ਉਦਾਸ, ਜਾਣੋ ਵਜ੍ਹਾ

ਯੂਟਿਊਬ ਵਲੋਂ ਐਮੀ ਵਿਰਕ ਦਾ ਗਾਣਾ ਡਿਲੀਟ, ਪ੍ਰਸ਼ੰਸਕ ਹੋਏ ਉਦਾਸ, ਜਾਣੋ ਵਜ੍ਹਾ

ਮੋਹਾਲੀ: ਪੰਜਾਬੀ ਫਿਲਮ ਜਗਤ ਦੀ ਉੱਘੀ ਸਖ਼ਸ਼ੀਅਤ ਗਾਇਕ-ਅਦਾਕਾਰ ਐਮੀ ਵਿਰਕ ਦੇ ਪ੍ਰਸ਼ੰਸਕਾਂ ਲਈ ਇਕ ਦੁੱਖਦਾਈ ਖ਼ਬਰ ਹੈ। ਪ੍ਰਸ਼ੰਸਕਾਂ ਦੇ ਪਸੰਦੀਦਾ ਗਾਇਕ ਆਪਣੀ ਵੱਟਾਂ ਵਾਲੀ ਪੱਗ ਦੇ ਨਾਲ ਨਾਲ ਵੱਟ ਕੇ ਗਾਉਣ ਲਈ ਵੀ ਬਹੁਤੇ ਮਹਸ਼ੁਰ ਹਨ। ਇਹ ਇੱਕ ਵਜ੍ਹਾ ਹੈ ਕਿ ਉਨ੍ਹਾਂ ਦਾ ਗਾਣਾ ਰਿਲੀਜ਼ ਹੁੰਦੀਆਂ ਸਾਰ ਹੀ ਯੂਟਿਊਬ ਟਰੈਂਡਿੰਗ ਸੂਚੀ ਵਿੱਚ ਆਸਾਨੀ ਨਾਲ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹਿੰਦਾ ਹੈ। ਇਹ ਵੀ ਪੜ੍ਹੋ: ਪਤਨੀ ਗਿੰਨੀ ਨੂੰ ਪ੍ਰਪੋਜ਼ ਕਰਨ ਤੋਂ ਪਹਿਲਾਂ ਲਗਾਉਣਾ ਪਿਆ ਸੀ ਪੈਗ - ਕਪਿਲ ਸ਼ਰਮਾ ਪਰ ਐਦਕੀ ਉਨ੍ਹਾਂ ਦਾ ਰਿਲੀਜ਼ ਹੋਇਆ ਗਾਣਾ ਯੂਟਿਊਬ ਨੇ ਆਪਣੀ ਚੈਨਲ ਤੋਂ ਹਟਾ ਦਿੱਤਾ, ਇਸਦੀ ਜਾਣਕਾਰੀ ਐਮੀ ਨੇ ਖੁਦ ਆਪਣੇ ਅਧਿਕਾਰਿਤ ਸੋਸ਼ਲ ਮੇਡੀਆ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ। ਐਮੀ ਦਾ ਕਹਿਣਾ ਸੀ ਕਿ, "ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ ਇੱਕ ਨਿੱਕੀ ਜਿਹੀ ਜਾਣਕਾਰੀ ਦੇਣੀ ਸੀ ਕਿ ਆਪਣਾ ਗਾਣਾ ਕਿਸੀ ਸੱਜਣ ਮਿੱਤਰ ਨੇ ਸਟ੍ਰਾਈਕ ਮਾਰ ਕੇ ਉੱਡਾ ਦਿੱਤਾ ਹੈ, ਅਸੀਂ ਜਲਦੀ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਤੁਸੀਂ ਕਿਸੀ ਵੀ ਐਪ ਤੇ ਜਾ ਕੇ ਗਾਣਾ ਸੁਣ ਸਕਦੇ ਹੋ, ਤੇ ਰੀਲਸ ਤਾਂ ਤੁਸੀਂ ਬਣਾ ਹੀ ਸਕਦੇ ਹੋ, ਲਵ ਯੂ" ਹੁਣ ਪ੍ਰਸ਼ੰਸਕ ਕਮੈਂਟ ਕਰਕੇ ਐਮੀ ਵਿਰਕ ਨੂੰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਦਸਣਯੋਗ ਹੈ ਕਿ ਗਾਣੇ ਦਾ ਨਾਂਅ ਹੈ 'ਤੇਰੀ ਜੱਟੀ' ਇਹ ਗਾਣਾ 16 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ, ਇਸ ਗੀਤ ਵਿੱਚ ਐਮੀ ਦੇ ਉਲਟ ਅਦਾਕਾਰ ਤਾਨਿਆ ਨੇ ਆਪਣੀ ਅਦਾਕਾਰੀ ਦਾ ਜੌਹਰ ਵਿਖਾਇਆ ਹੈ, ਅਫਸੋਸ ਪ੍ਰਸ਼ੰਸਕਾਂ ਨੂੰ ਹੁਣ ਇਸ ਗੀਤ ਨੂੰ ਮੁੜ੍ਹ ਤੋਂ ਵੇਖਣ ਲਈ ਥੋੜ੍ਹਾ ਰੁਕਣਾ ਪਵੇਗਾ। ਪਰ ਹਾਂ ਗਾਣੇ ਦਾ ਆਡੀਓ ਤਾਂ ਤੁਸੀਂ ਕਿਸੀ ਵੀ ਐਪ ਤੇ ਜਾਕੇ ਸੁਣ ਹੀ ਸਕਦੇ ਹੋ। ਐਮੀ ਵਿਰਕ ਬਾਰੇ ਦਿਲਚਸਪ ਤੱਥ ਐਮੀ ਵਿਰਕ ਦਾ ਪੂਰਾ ਨਾਂਅ ਅਮਨਿੰਦਰਪਾਲ ਸਿੰਘ ਵਿਰਕ ਹੈ। ਦਿ ਟ੍ਰਿਬਿਊਨ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ, "ਇਹ ਮੇਰੀ ਮਾਂ ਸੀ ਜਿਸ ਨੇ ਮੈਨੂੰ ਕਿਹਾ ਸੀ ਕਿ ਮੈਨੂੰ ਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਆਪਣੀ ਮਾਂ ਦੇ ਕਾਰਨ ਇੱਕ ਗਾਇਕ ਹਾਂ ਕਿਉਂਕਿ ਉਨ੍ਹਾਂ ਮੇਰੇ ਵਿੱਚ ਵਿਸ਼ਵਾਸ ਕੀਤਾ।" ਇਹ ਵੀ ਪੜ੍ਹੋ: ਸਾਨੀਆ ਮਿਰਜ਼ਾ ਦਾ ਟੈਨਿਸ ਤੋਂ ਸੰਨਿਆਸ ਦਾ ਐਲਾਨ -PTC News


Top News view more...

Latest News view more...