ਯੂਸੀਸੀ ਦੇ ਮੁੱਦੇ ’ਤੇ 'ਆਪ' ਦੋਗਲੀ ਬਿਆਨਬਾਜ਼ੀ ਨੂੰ ਬੰਦ ਕਰੇ- ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਤਜਵੀਜ਼ਸ਼ੁਦਾ ਇਕਸਾਰ ਸਾਂਝੇ ਸਿਵਲ ਕੋਡ (ਯੂਸੀਸੀ) ਦੇ ਮਾਮਲੇ ’ਤੇ ਆਮ ਆਦਮੀ ਪਾਰਟੀ ਦਾ ਸਟੈਂਡ ਕਰਨ ਲਈ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਣ ਤੇ ਕਿਹਾ ਕਿ ਅਜਿਹਾ ਕਰਨਾ ਇਸ ਸੰਵੇਦਨਸ਼ੀਲ ਮਾਮਲੇ ’ਤੇ ਆਪ ਦੀ ਕੇਂਦਰੀ ਤੇ ਪੰਜਾਬ ਇਕਾਈਆਂ ਦੇ ਦੋਗਲੀ ਬਿਆਨਬਾਜ਼ੀ ਬੰਦ ਕਰਨ ਵਾਸਤੇ ਵੀ ਜ਼ਰੂਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਪ ਰਾਜ ਸਭਾ ਵਿਚ ਯੂ ਸੀ ਸੀ ਦੇ ਪੱਖ ਵਿਚ ਵੋਟਾਂ ਪਾਉਣਾ ਚਾਹੁੰਦੀ ਹੈ ਜਦੋਂ ਕਿ ਭਗਵੰਤ ਮਾਨ ਪੰਜਾਬ ਵਿਚ ਪਾਰਟੀ ਦੇ ਇਸ ਦੇ ਖਿਲਾਫ ਹੋਣ ਦੇ ਦਾਅਵੇ ਕਰਕੇ ਪੰਜਾਬੀਆਂ ਨੂੰ ਮੁਰਖ ਬਣਾਉਣ ਦੀ ਝਾਕ ਵਿਚ ਹਨ। ਡਾ. ਚੀਮਾ ਨੇ ਇਸ ਦੋਗਲੀ ਬਿਆਨਬਾਜ਼ੀ ਨੂੰ ਬੰਦ ਕਰਨ ਵਾਸਤੇ ਆਖਦਿਆਂ ਕਿਹਾ ਕਿ ਆਪ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ਵਿੱਚ ਧੋਖਾ ਦੇਣ ਵਾਸਤੇ ਵੀ ਇਸੇ ਤਰੀਕੇ ਦੋਗਲੀ ਬਿਆਨਬਾਜ਼ੀ ਕੀਤੀ ਸੀ।
The Punjab CM @BhagwantMann should now tell AAP Convener @ArvindKejriwal to clearly spell out party ‘s stand on UCC & end AAP’s double speak on this sensitive issue. It is shocking that AAP wants to vote in favour of UCC in Rajya Sabha even as Bhagwant Mann is befooling Punjabis… pic.twitter.com/PKaTuEaus0 — Dr Daljit S Cheema (@drcheemasad) July 4, 2023
ਡਾ. ਚੀਮਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਉਹ ਅਰਵਿੰਦ ਕੇਜਰੀਵਾਲ ਨੂੰ ਆਖਣ ਕਿ ਉਹ ਆਪਣੇ ਰਾਜ ਸਭਾ ਮੈਂਬਰ ਨੂੰ ਹਦਾਇਤ ਕਰਨ ਕਿ ਉਹ ਯੂ ਸੀ ਸੀ ’ਤੇ ਆਪਣਾ ਬਿਆਨ ਵਾਪਸ ਲਵੇ ਅਤੇ ਭਗਵੰਤ ਮਾਨ ਵਾਲਾ ਹੀ ਸਟੈਂਡ ਲੈ ਕੇ ਵਿਖਾਉਣ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੰਜਾਬੀ ਸਮਝ ਜਾਣਗੇ ਕਿ ਆਪ ਇੱਕ ਵਾਰ ਫਿਰ ਤੋਂ ਯੂਸੀਸੀ ਦੇ ਮਾਮਲੇ ’ਤੇ ਉਹਨਾਂ ਨਾਲ ਉਸੇ ਤਰੀਕੇ ਝੂਠ ਬੋਲ ਕੇ ਧੋਖਾ ਕਰ ਰਹੀ ਹੈ ਜਿਵੇਂ ਇਸ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਕੀਤਾ ਹੈ।
- PTC NEWS