ਕਰਜ਼ਿਆਂ ਦੀ ਮਾਰ ਨਾ ਝੱਲ ਸਕੇ ਕਿਸਾਨ, ਜ਼ਹਿਰ ਨਿਗਲ ਕੀਤੀ ਜੀਵਨ ਲੀਲਾ ਸਮਾਪਤ

By  Jagroop Kaur March 16th 2021 01:17 PM -- Updated: March 16th 2021 01:19 PM

ਸੂਬੇ 'ਚ ਕਿਸਾਨੀ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਕੜਿਆਲ ਵਿਖੇ ਬੀਤੀ ਰਾਤ ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।

Read more : SGPC ਵੱਲੋਂ ਲੜਕੀਆਂ ਦੀ ਖੇਡ ਅਕੈਡਮੀ ’ਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ  

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੜਿਆਲ ਵਾਸੀ ਸ: ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੁਲਦੀਪ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਹ ਪਿੰਡ ਦੇ ਕਿਸਾਨੀ ਜਥੇ ਨਾਲ 19 ਫਰਵਰੀ ਨੂੰ ਦਿੱਲੀ ਕਿਸਾਨੀ ਅੰਦੋਲਨ ਵਿਚ ਗਿਆ ਸੀ| ਜਥੇ ਦੇ ਬਾਕੀ ਕਿਸਾਨ ਤਾਂ ਵਾਪਸ ਮੁੜ ਆਏ ਪਰ ਉਨ੍ਹਾਂ ਦਾ ਬੇਟਾ ਕੁਲਦੀਪ ਸਿੰਘ ਦਿੱਲੀ ਵਿਖੇ ਹੀ ਰੁਕ ਗਿਆ ਸੀ। ਬੀਤੀ ਸ਼ਾਮ ਪਿੰਡ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਰਸੀਮ ਦੇ ਖੇਤ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਿਆ ਹੈ |  Punjab, has committed suicide

READ MORE : ਗੰਭੀਰ ਬਿਮਾਰੀ ਦੇ ਚਲਦਿਆਂ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਫ਼ਾਨੀ ਸੰਸਾਰ…

ਜਿਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਇੱਥੇ ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਕੁਲਦੀਪ ਸਿੰਘ ਨੇ ਆਪਣੇ ਘਰ ਪਰਤਣ ਤੋਂ ਪਹਿਲਾਂ ਹੀ ਰਸਤੇ ਵਿਚ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।FIR on Farmers

ਉਥੇ ਹੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓਂ ਦੇ ਕਿਸਾਨ ਗੁਰਤੇਜ ਸਿੰਘ ਨੇ ਪੰਦਰਾਂ ਲੱਖ ਰੁਪਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕੀਤੀ ਹੈ ਗੁਰਤੇਜ ਸਿੰਘ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਰਜ਼ੇ ਉਤਾਰਨ ਲਈ 7 ਕਨਾਲ ਜ਼ਮੀਨ ਪਹਿਲਾਂ ਵੇਚ ਚੁੱਕਾ ਹੈ ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ ਅਤੇ ਇਕ ਨਾਬਾਲਗ ਬੇਟੇ ਨੂੰ ਕਰਜ਼ਦਾਰ ਛੱਡ ਗਿਆ ਹੈ।

Related Post