Fri, Jul 25, 2025
Whatsapp

Jio Rail App : ਜੀਓ ਰੇਲ ਐਪ ਦੀ ਵਰਤੋਂ ਕੌਣ-ਕੌਣ ਕਰ ਸਕਦਾ ਹੈ? ਜਾਣੋ ਇੱਥੇ

ਕੁਝ ਸਾਲ ਪਹਿਲਾ ਜਿਓ ਨੇ ਦਾਖਲ ਹੁੰਦੇ ਹੀ ਪੂਰੇ ਟੈਲੀਕਾਮ ਬਾਜ਼ਾਰ ਨੂੰ ਬਦਲ ਦਿੱਤਾ ਸੀ। ਦੱਸ ਦਈਏ ਕਿ ਅੱਜ ਦੇ ਸਮੇਂ 'ਚ ਜੀਓ ਦਾ ਹਰ ਪਾਸੇ ਦਬਦਬਾ ਹੈ। ਅਜਿਹੇ 'ਚ ਮੁਕੇਸ਼ ਅੰਬਾਨੀ ਨੇ ਇੱਕ ਐਪ ਬਣਾਈ ਹੈ, ਜਿਸ ਦਾ ਨਾ 'ਜੀਓ ਰੇਲ ਐਪ'

Reported by:  PTC News Desk  Edited by:  Amritpal Singh -- May 21st 2024 05:00 AM
Jio Rail App : ਜੀਓ ਰੇਲ ਐਪ ਦੀ ਵਰਤੋਂ ਕੌਣ-ਕੌਣ ਕਰ ਸਕਦਾ ਹੈ? ਜਾਣੋ ਇੱਥੇ

Jio Rail App : ਜੀਓ ਰੇਲ ਐਪ ਦੀ ਵਰਤੋਂ ਕੌਣ-ਕੌਣ ਕਰ ਸਕਦਾ ਹੈ? ਜਾਣੋ ਇੱਥੇ

Jio Rail App: ਕੁਝ ਸਾਲ ਪਹਿਲਾ ਜਿਓ ਨੇ ਦਾਖਲ ਹੁੰਦੇ ਹੀ ਪੂਰੇ ਟੈਲੀਕਾਮ ਬਾਜ਼ਾਰ ਨੂੰ ਬਦਲ ਦਿੱਤਾ ਸੀ। ਦੱਸ ਦਈਏ ਕਿ ਅੱਜ ਦੇ ਸਮੇਂ 'ਚ ਜੀਓ ਦਾ ਹਰ ਪਾਸੇ ਦਬਦਬਾ ਹੈ। ਅਜਿਹੇ 'ਚ ਮੁਕੇਸ਼ ਅੰਬਾਨੀ ਨੇ ਇੱਕ ਐਪ ਬਣਾਈ ਹੈ, ਜਿਸ ਦਾ ਨਾ 'ਜੀਓ ਰੇਲ ਐਪ'। ਵੈਸੇ ਤਾਂ ਨਾਮ ਤੋਂ ਹੀ ਤੁਹਾਨੂੰ ਇਹ ਸਪੱਸ਼ਟ ਹੋ ਗਿਆ ਹੋਵੇਗਾ ਕਿ ਇਸਦੀ ਵਰਤੋਂ ਰੇਲ ਟਿਕਟਾਂ ਦੀ ਬੁਕਿੰਗ ਲਈ ਕੀਤੀ ਜਾਂਦੀ ਹੈ। ਯਾਨੀ ਕਿ ਇਹ ਲੋਕਾਂ ਨੂੰ ਟਰੇਨ ਟਿਕਟਾਂ ਦੀ ਪੁਸ਼ਟੀ ਕਰਨ 'ਚ ਮਦਦ ਕਰਦਾ ਹੈ। ਤਾਂ ਆਉ ਜਾਣਦੇ ਹਾਂ ਇਸ ਐਪ ਦੀ ਵਰਤੋਂ ਕੌਣ-ਕੌਣ ਕਰ ਸਕਦਾ ਹੈ?

 


ਜੀਓ ਰੇਲ ਐਪ ਦੀ ਵਰਤੋਂ ਕੌਣ-ਕੌਣ ਕਰ ਸਕਦਾ ਹੈ?

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹਰ ਕੋਈ ਜੀਓ ਰੇਲ ਐਪ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੈ। ਦੱਸ ਦਈਏ ਕਿ ਇਹ ਸਿਰਫ ਹਲੇ Jio ਫੋਨ ਉਪਭੋਗਤਾਵਾਂ ਲਈ ਰੋਲ ਆਊਟ ਕੀਤਾ ਗਿਆ ਹੈ। ਨਾਲ ਹੀ ਇਸ ਨੇ IRCTC ਨਾਲ ਵੀ ਹੱਥ ਮਿਲਾਇਆ ਹੈ। ਇਸ 'ਚ ਤੁਹਾਨੂੰ ਬਹੁਤੇ ਵਿਕਲਪ ਦਿਖਾਈ ਦਿੰਦੇ ਹਨ, ਪਰ ਉਨ੍ਹਾਂ 'ਚੋ ਸਭ ਤੋਂ ਖਾਸ ਵਿਕਲਪ ਹੈ ਕਿ ਇਸਦੀ ਮਦਦ ਨਾਲ ਤੁਸੀਂ ਔਨਲਾਈਨ ਵੀ ਰੇਲ ਟਿਕਟ ਬੁੱਕ ਕਰ ਸਕਦੇ ਹੋ ਅਤੇ ਤੁਹਾਨੂੰ ਕੁਝ ਖਾਸ ਕਰਨ ਦੀ ਜ਼ਰੂਰਤ ਨਹੀਂ ਹੈ।

 

ਇਸ ਐਪ 'ਚ ਰੇਲ ਟਿਕਟ ਬੁਕਿੰਗ ਤੋਂ ਇਲਾਵਾ ਉਪਭੋਗਤਾਵਾਂ ਨੂੰ ਕਈ ਹੋਰ ਆਪਸ਼ਨ ਦਿੱਤੇ ਗਏ ਹਨ। ਜਿਵੇਂ ਕਿ ਤੁਸੀਂ ਇਸ ਐਪ 'ਚ PNR ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਦੱਸ ਦਈਏ ਕਿ ਇਸ ਨਾਲ ਤੁਹਾਨੂੰ ਟਰੇਨ ਦੇ ਸਮੇਂ ਤੋਂ ਲੈ ਕੇ ਹਰ ਜਾਣਕਾਰੀ ਮੋਬਾਈਲ ਸਕ੍ਰੀਨ 'ਤੇ ਮਿਲ ਜਾਵੇਗੀ। ਕਈ ਲੋਕ ਇਸ ਦੀ ਵਰਤੋਂ ਵੀ ਕਰ ਰਹੇ ਹਨ। PNR ਸਥਿਤੀ ਦੀ ਜਾਂਚ ਕਰਨ ਲਈ, ਤੁਹਾਨੂੰ ਪਹਿਲਾਂ ਟਿਕਟ ਬੁੱਕ ਕਰਨੀ ਪਵੇਗੀ। ਅਜਿਹਾ ਕਰਨ ਤੋਂ ਬਾਅਦ ਤੁਸੀਂ ਆਸਾਨੀ ਨਾਲ ਸਾਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ।

 

ਜੀਓ ਰੇਲ ਐਪ ਰਾਹੀਂ ਟਿਕਟ ਬੁੱਕ ਕਰਨ ਦਾ ਤਰੀਕਾ 

ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਜੀਓ ਫੋਨ 'ਚ ਉਪਲਬਧ 'ਜੀਓ ਰੇਲ ਐਪ' 'ਤੇ ਜਾਣਾ ਹੋਵੇਗਾ।

ਫਿਰ ਉਥੋਂ ਦੀ ਸਟੇਸ਼ਨ ਦੀ ਚੋਣ ਕਰਨੀ ਹੋਵੇਗੀ। ਯਾਨੀ ਤੁਸੀਂ ਕਿਸ ਸਟੇਸ਼ਨ ਤੋਂ ਕਿਸ ਸਟੇਸ਼ਨ ਤੱਕ ਸਫਰ ਕਰਨਾ ਚਾਹੁੰਦੇ ਹੋ। 

ਸਟੇਸ਼ਨ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਤਰੀਕ ਚੁਣਨੀ ਹੋਵੇਗੀ। 

ਇਹ ਸਭ ਕੁਝ ਕਰਨ ਤੋਂ ਬਾਅਦ ਤੁਹਾਨੂੰ ਰੇਲਗੱਡੀ ਅਤੇ ਸੀਟ ਦੀ ਚੋਣ ਵੀ ਕਰਨੀ ਪਵੇਗੀ।

ਇਸ ਤਰਾਂ ਤੁਹਾਡੀ ਰੇਲ ਟਿਕਟ ਬੁੱਕ ਹੋ ਜਾਵੇਗੀ।

- PTC NEWS

Top News view more...

Latest News view more...

PTC NETWORK
PTC NETWORK