PTC News
Search

22 ਭਾਰਤੀਆਂ ਨੂੰ ਲੈ ਕੇ ਜਾ ਰਹੇ ਬ੍ਰਿਟਿਸ਼ ਤੇਲ ਟੈਂਕਰ ਤੇ ਮਿਜ਼ਾਈਲੀ ਹਮਲਾ, ਭਾਰਤੀ ਜਲ ਸੈਨਾ ਨੇ ਕੀਤੀ ਫੌਰੀ ਕਰਵਾਈ

By  Jasmeet Singh January 27th 2024 07:06 PM

Houthi Missile Attack: ਹੂਤੀ ਵਿਧਰੋਹੀਆਂਨੇ ਲਾਲ ਸਾਗਰ ਦੀ ਅਦਨ ਦੀ ਖਾੜੀ ਵਿੱਚ ਇੱਕ ਹੋਰ ਵਪਾਰਕ ਜਹਾਜ਼ 'ਤੇ ਮਿਜ਼ਾਈਲ ਹਮਲਾ ਕੀਤਾ ਹੈ। 22 ਭਾਰਤੀਆਂ ਨੂੰ ਲੈ ਕੇ ਜਾ ਰਹੇ ਬ੍ਰਿਟਿਸ਼ ਤੇਲ ਟੈਂਕਰ ਮਰਲਿਨ ਲੁਆਂਡਾ 'ਤੇ 26 ਜਨਵਰੀ ਦੀ ਰਾਤ ਨੂੰ ਹੂਤੀ ਵਿਧਰੋਹੀਆਂ ਨੇ ਮਿਜ਼ਾਈਲ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ ਸੀ। ਜਹਾਜ਼ ਤੋਂ ਐਸ.ਓ.ਐਸ. ਸਿਗਨਲ ਮਿਲਦੇ ਹੀ ਭਾਰਤੀ ਜਲ ਸੈਨਾ ਦੇ ਮਿਜ਼ਾਈਲ ਵਿਨਾਸ਼ਕਾਰੀ ਆਈ.ਐਨ.ਐਸ. ਵਿਸ਼ਾਖਾਪਟਨਮ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਮੁਹਿੰਮ ਚਲਾਈ ਅਤੇ ਸਾਰੇ ਲੋਕਾਂ ਨੂੰ ਬਚਾਇਆ।

ਇਹ ਵੀ ਪੜ੍ਹੋ:
- ਹੈਰਾਨੀਜਨਕ! ਅਮਰੀਕਾ 'ਚ ਪਹਿਲੀ ਵਾਰ ਨਾਈਟ੍ਰੋਜਨ ਗੈਸ ਨਾਲ ਦਿੱਤੀ ਮੌਤ ਦੀ ਸਜ਼ਾ
- ਅਮਰੀਕਾ ’ਚ ਸੜਕੀ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਭਾਰਤੀ ਜਲ ਸੈਨਾ ਨੇ ਇਹ ਦਿੱਤੀ ਜਾਣਕਾਰੀ 

ਭਾਰਤੀ ਜਲ ਸੈਨਾ ਨੇ ਇਸ ਬਚਾਅ ਮੁਹਿੰਮ ਦੀ ਜਾਣਕਾਰੀ X (ਪਹਿਲਾਂ ਟਵਿੱਟਰ) 'ਤੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਦਿੱਤੀ ਹੈ। ਜਲ ਸੈਨਾ ਨੇ ਕਿਹਾ ਕਿ ਜਿਵੇਂ ਹੀ 26 ਜਨਵਰੀ ਦੀ ਰਾਤ ਨੂੰ ਤੇਲ ਟੈਂਕਰ ਤੋਂ ਐਮਰਜੰਸੀ ਕਾਲ ਮਿਲੀ, ਅਦਨ ਦੀ ਖਾੜੀ ਵਿੱਚ ਮੌਜੂਦ ਸਾਡੇ ਗਾਈਡਡ ਮਿਜ਼ਾਈਲ ਵਿਨਾਸ਼ਕਾਰੀ ਆਈ.ਐਨ.ਐਸ. ਵਿਸ਼ਾਖਾਪਟਨਮ ਨੇ ਜਵਾਬ ਦਿੱਤਾ ਅਤੇ ਘਟਨਾ ਵਾਲੀ ਥਾਂ ਵੱਲ ਵਧਿਆ। 

ਮੌਕੇ 'ਤੇ ਪਹੁੰਚ ਕੇ ਐਨ.ਬੀ.ਸੀ.ਡੀ ਦੀ ਟੀਮ ਨੂੰ ਅੱਗ ਬੁਝਾਊ ਯੰਤਰ ਸਮੇਤ ਤੇਲ ਟੈਂਕਰ 'ਤੇ ਭੇਜਿਆ ਗਿਆ, ਜਿਸ ਨੇ ਬ੍ਰਿਟਿਸ਼ ਜਹਾਜ਼ ਦੇ ਅਮਲੇ ਦੇ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਇਆ ਅਤੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਲ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਤੇਲ ਟੈਂਕਰ ਦੇ ਚਾਲਕ ਦਲ ਦੇ ਮੈਂਬਰਾਂ ਵਿੱਚ 22 ਭਾਰਤੀ ਅਤੇ 1 ਬੰਗਲਾਦੇਸ਼ੀ ਨਾਗਰਿਕ ਸ਼ਾਮਲ ਸਨ। ਇਹ ਵੀ ਦੱਸਿਆ ਕਿ ਟੈਂਕਰ ਨੂੰ ਯਮਨ ਤੋਂ ਈਰਾਨ ਸਮਰਥਿਤ ਹੂਤੀ ਵਿਧਰੋਹੀਆਂਨੇ ਨੇ ਨਿਸ਼ਾਨਾ ਬਣਾਇਆ ਸੀ।

ਬ੍ਰਿਟਿਸ਼ ਕੰਪਨੀ ਨੇ ਘਟਨਾ ਬਾਰੇ ਦੱਸਿਆ

ਲੁਆਂਡਾ ਵਿੱਚ ਬ੍ਰਿਟਿਸ਼ ਤੇਲ ਟੈਂਕਰ ਮਰਲਿਨ ਦੇ ਸੰਚਾਲਕ ਤਾਰਾਫੀਗੁਰਾ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਲੁਆਂਡਾ ਤੋਂ ਲਾਲ ਸਾਗਰ ਤੋਂ ਲੰਘਦੇ ਸਮੇਂ ਮਰਲਿਨ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਜਹਾਜ਼ 'ਚ ਅੱਗ ਲੱਗ ਗਈ।

ਅਮਰੀਕੀ ਜੰਗੀ ਬੇੜੇ 'ਤੇ ਵੀ ਹੋਇਆ ਮਿਜ਼ਾਈਲ ਹਮਲਾ 

ਇੱਕ ਬ੍ਰਿਟਿਸ਼ ਤੇਲ ਟੈਂਕਰ ਦੇ ਨਾਲ ਲਾਲ ਸਾਗਰ ਵਿੱਚ ਅਦਨ ਦੀ ਖਾੜੀ ਵਿੱਚੋਂ ਲੰਘ ਰਹੇ ਇੱਕ ਅਮਰੀਕੀ ਜੰਗੀ ਜਹਾਜ਼ ਵਿਨਾਸ਼ਕਾਰੀ ਯੂ.ਐਸ.ਐਸ. ਕਾਰਨੀ ਉੱਤੇ ਵੀ ਮਿਜ਼ਾਈਲ ਨਾਲ ਹਮਲਾ ਕੀਤਾ ਗਿਆ ਹੈ। ਇਹ ਹਮਲਾ ਹੂਤੀ ਵਿਧਰੋਹੀਆਂਨੇ ਵੱਲੋਂ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਇਸ ਘਟਨਾ ਨੂੰ ਹਾਲ ਦੇ ਦਹਾਕਿਆਂ 'ਚ ਮੱਧ ਪੂਰਬ 'ਚ ਪੱਛਮੀ ਬਲਾਂ ਵਿਚਾਲੇ ਸਭ ਤੋਂ ਵੱਡਾ ਸਮੁੰਦਰੀ ਟਕਰਾਅ ਮੰਨਿਆ ਜਾ ਰਿਹਾ ਹੈ। ਹੂਤੀ ਦੇਸ਼ਤਗਰਦਾਂ ਨੇ ਪਿਛਲੇ ਸਾਲ ਨਵੰਬਰ ਤੋਂ ਲਗਾਤਾਰ ਇਸ ਖੇਤਰ 'ਚ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਲਈ ਉਨ੍ਹਾਂ ਨੇ ਫਲਸਤੀਨ 'ਚ ਇਜ਼ਰਾਈਲ ਦੇ ਫੌਜੀ ਹਮਲੇ ਨੂੰ ਕਾਰਨ ਦੱਸਿਆ ਹੈ।

ਇਹ ਵੀ ਪੜ੍ਹੋ:
- ਨਹੀਂ ਰਹੇ ਚੰਡੀਗੜ੍ਹ ਦੇ ਪਹਿਲੇ ਹਾਕੀ ਓਲੰਪੀਅਨ ਸੁਖਬੀਰ ਸਿੰਘ ਗਿੱਲ
- ਮੀਡੀਆ ਸਾਹਮਣੇ ਫੁੱਟ-ਫੁੱਟ ਰੋਇਆ ਭਾਨਾ ਸਿੱਧੂ ਦਾ ਭਰਾ, ਕੈਮਰੇ ਸਾਹਮਣੇ ਦੱਸੀ ਪੂਰੀ ਗੱਲ

Related Post