Fri, Jun 6, 2025
Whatsapp

Kapil Sharma Show Off Air: ਮੁੜ ਬੰਦ ਹੋਣ ਜਾ ਰਿਹਾ ਹੈ ਕਪਿਲ ਸ਼ਰਮਾ ਦਾ ਸ਼ੋਅ, ਦੱਸੀ ਜਾ ਰਹੀ ਹੈ ਇਹ ਵਜ੍ਹਾਂ !

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸ਼ੋਅ ਪੈਕਅੱਪ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦ ਕਪਿਲ ਸ਼ਰਮਾ ਸ਼ੋਅ ਦਾ ਆਖਰੀ ਐਪੀਸੋਡ ਜੂਨ 'ਚ ਸ਼ੂਟ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ੋਅ ਬੰਦ ਹੋ ਜਾਵੇਗਾ।

Reported by:  PTC News Desk  Edited by:  Aarti -- April 16th 2023 02:15 PM
Kapil Sharma Show Off Air: ਮੁੜ ਬੰਦ ਹੋਣ ਜਾ ਰਿਹਾ ਹੈ ਕਪਿਲ ਸ਼ਰਮਾ ਦਾ ਸ਼ੋਅ, ਦੱਸੀ ਜਾ ਰਹੀ ਹੈ ਇਹ ਵਜ੍ਹਾਂ !

Kapil Sharma Show Off Air: ਮੁੜ ਬੰਦ ਹੋਣ ਜਾ ਰਿਹਾ ਹੈ ਕਪਿਲ ਸ਼ਰਮਾ ਦਾ ਸ਼ੋਅ, ਦੱਸੀ ਜਾ ਰਹੀ ਹੈ ਇਹ ਵਜ੍ਹਾਂ !

Kapil Sharma Show Off Air: ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਲੋਕਾਂ ਵਿੱਚ ਕਾਫੀ ਮਸ਼ਹੂਰ ਹੈ। ਸ਼ੋਅ ਦੇ ਜ਼ਰੀਏ ਕਪਿਲ ਲੋਕਾਂ ਨੂੰ ਹਸਾਉਂਦੇ ਹੋਏ ਲੋਟਪੋਟ ਕਰ ਦਿੰਦੇ ਹਨ। ਬੱਚਾ ਹੋਵੇ ਜਾਂ ਬੁੱਢਾ ਹਰ ਕੋਈ ਉਨ੍ਹਾਂ ਦੇ ਸ਼ੋਅ ਦਾ ਦੀਵਾਨਾ ਹੈ ਪਰ ਇਸ ਦੌਰਾਨ 'ਦਿ ਕਪਿਲ ਸ਼ਰਮਾ ਸ਼ੋਅ' ਦੇ ਦਰਸ਼ਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ।

ਦਰਅਸਲ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਸ਼ੋਅ ਪੈਕਅੱਪ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦ ਕਪਿਲ ਸ਼ਰਮਾ ਸ਼ੋਅ ਦਾ ਆਖਰੀ ਐਪੀਸੋਡ ਜੂਨ 'ਚ ਸ਼ੂਟ ਕੀਤਾ ਜਾਵੇਗਾ। ਇਸ ਤੋਂ ਬਾਅਦ ਸ਼ੋਅ ਬੰਦ ਹੋ ਜਾਵੇਗਾ।


ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਦਿ ਕਪਿਲ ਸ਼ਰਮਾ ਸ਼ੋਅ ਹਮੇਸ਼ਾ ਲਈ ਬੰਦ ਨਹੀਂ ਹੋ ਰਿਹਾ ਹੈ, ਸਿਰਫ ਅਸਥਾਈ ਹੈ। ਕੁਝ ਸਮੇਂ ਲਈ ਬ੍ਰੇਕ ਲੈਣ ਤੋਂ ਬਾਅਦ ਕਪਿਲ ਇੱਕ ਨਵੀਂ ਸ਼ੁਰੂਆਤ ਅਤੇ ਨਵੀਂ ਸਮੱਗਰੀ ਦੇ ਨਾਲ ਸਕ੍ਰੀਨ 'ਤੇ ਵਾਪਸ ਆਉਣਗੇ। ਦੱਸ ਦਈਏ ਕਿ ਜਦੋਂ ਤੋਂ ਸ਼ੋਅ ਸ਼ੁਰੂ ਹੋਇਆ ਹੈ, ਦਿ ਕਪਿਲ ਸ਼ਰਮਾ ਸ਼ੋਅ ਵਿੱਚ ਕੁਝ ਸਮੇਂ ਲਈ ਸੀਜ਼ਨਲ ਬ੍ਰੇਕ ਹੁੰਦਾ ਰਿਹਾ ਹੈ। 

ਇਹ ਵੀ ਪੜ੍ਹੋ: Miss India 2023 winner: ਰਾਜਸਥਾਨ ਦੀ ਨੰਦਿਨੀ ਗੁਪਤਾ ਨੇ ਜਿੱਤਿਆ 'ਮਿਸ ਇੰਡੀਆ' ਦਾ ਤਾਜ਼

- PTC NEWS

Top News view more...

Latest News view more...

PTC NETWORK