ਮੁੱਖ ਖਬਰਾਂ

ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ 'ਚ ਦਿਨ ਦਿਹਾੜੇ ਵਾਪਰੀ ਇਹ ਵਾਰਦਾਤ

By Joshi -- March 14, 2018 3:28 pm -- Updated:March 14, 2018 3:32 pm

amritsar ratan singh chowk loot: ਅੰਮ੍ਰਿਤਸਰ  ਦੇ ਰਤਨ ਸਿੰਘ 'ਤੇ ਇੱਕ ਮੈਡੀਕਲ ਸਟੋਰ 'ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 2 ਨਕਾਬਪੋਸ਼ ਲੁਟੇਰਿਆਂ 'ਤੇ ਇੱਕ ਮੈਡੀਕਲ ਸਟੋਰ 'ਚ ਵੜ੍ਹ ਕੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹਪ ਗਏ।

ਲੇਕਿਨ ਲੁੱਟ ਦੀ ਇਹ ਵਾਰਦਾਤ ਮੈਡੀਕਲ ਸਟੋਰ 'ਤੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਲੁਟੇਰੇ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ।

ਦਰਅਸਲ, ਦੁਕਾਨ 'ਤੇ ਗਾਹਕਾਂ ਦੀ ਭੀੜ ਸੀ ਅਤੇ ਜਿਵੇਂ ਹੀ ਦੁਕਾਨ ਵਾਲੇ ਅੰਦਰ ਵੜ੍ਹੇ ਅਤੇ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ 'ਤੇ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕੀਤੀ।

ਓਧਰ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲਣ ਦੀ ਗੱਲ ਕਹਿ ਕੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ 'ਚ ਦਿਨ ਦਿਹਾੜੇ ਵਾਪਰੀ ਇਹ ਵਾਰਦਾਤ—PTC News

  • Share