ਬਰਨਾਲਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਕਿਸਾਨ ਆਗੂ ਦਾ ਗਲਾ ਵੱਢ ਕੇ ਕਤਲ

ਬਰਨਾਲਾ ‘ਚ ਵੱਡੀ ਵਾਰਦਾਤ, ਅਣਪਛਾਤਿਆਂ ਵੱਲੋਂ ਕਿਸਾਨ ਆਗੂ ਦਾ ਗਲਾ ਵੱਢ ਕੇ ਕਤਲ,ਬਰਨਾਲਾ : ਬਰਨਾਲਾ ਦੇ ਅਧੀਨ ਪੈਂਦੇ ਪਿੰਡ ਮਹਿਲ ਕਲਾਂ ‘ਚ ਉਸ ਮੌਕੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਇਥੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਕਿਸਾਨ ਆਗੂ ਦਾ ਤੇਜ਼ਧਾਰ ਹਥਿਆਰ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਤੋਂ ਬਾਅਦ ਪਿੰਡ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਿਕ ਮੈਬਰਾਂ ਮੁਤਾਬਕ ਭਾਕਿਯੂ ਰਾਜੇਵਾਲ ਬਲਾਕ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ ਜੋ ਕਿ ਰੋਜ਼ਾਨਾ ਵਾਂਗ ਆਪਣੇ ਪੋਲਟਰੀ ਫਾਰਮ ਵਿਚ ਹੀ ਸੁੱਤੇ ਪਏ ਸਨ।

ਹੋਰ ਪੜ੍ਹੋ: ਨਸ਼ੇ ਕਾਰਨ ਘਰਾਂ ‘ਚ ਸੱਥਰ ਵਿਛਣੇ ਜਾਰੀ, ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਹੋਈ ਮੌਤ

ਐਤਵਾਰ ਸਵੇਰੇ ਜਦੋਂ ਬਹਾਦਰ ਸਿੰਘ ਦੀ ਪਤਨੀ ਉਨ੍ਹਾਂ ਨੂੰ ਚਾਹ ਦੇਣ ਫਾਰਮ ਵਿਚ ਆਈ ਤਾਂ ਬਹਾਦਰ ਸਿੰਘ ਦਾ ਗਲਾ ਵੱਢ ਕੇ ਕਤਲ ਹੋ ਚੁੱਕਾ ਸੀ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਬਹਾਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।

-PTC News