
ਬੱਚੇ ਦੀ ਖਾਤਰ ਬੇਔਲਾਦ ਔਰਤ ਨੇ ਗਰਭਵਤੀ ਮਹਿਲਾ ਦਾ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ,ਬਟਾਲਾ: ਬਟਾਲਾ ਦੇ ਪਿੰਡ ਕਾਲਾਨੰਗਲ ਤੋਂ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਹਿਲਾ ਨੇ ਬੱਚੇ ਦੀ ਖਾਤਰ ਗਰਭਵਤੀ ਔਰਤ ਤੇ ਉਸਦੇ ਪੇਟ ਵਿਚ ਪਲ ਰਹੇ ਬੱਚੇ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਜਸਬੀਰ ਕੌਰ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ।

ਮਿਲੀ ਜਾਣਕਾਰੀ ਮੁਤਾਬਕ ਜਸਬੀਰ ਕੌਰ 7 ਮਹੀਨਿਆਂ ਦੀ ਗਰਭਵਤੀ ਸੀ। ਉਸ ਦੇ ਪਤੀ ਬਲਵਿੰਦਰ ਸਿੰਘ ਮੁਤਾਬਕ ਬੀਤੀ 27 ਅਪ੍ਰੈਲ ਨੂੰ ਸਵੇਰੇ 11 ਵਜੇ ਮੈਂ, ਮੇਰਾ ਵੱਡਾ ਮਾਮਾ ਜਗਤਾਰ ਸਿੰਘ, ਮੇਰੀ ਪਤਨੀ ਜਸਬੀਰ ਕੌਰ ਤੇ ਮਾਮੀ ਕੰਵਲਜੀਤ ਕੌਰ ਘਰ ਵਿਚ ਬੈਠ ਕੇ ਗੱਲਬਾਤ ਕਰ ਰਹੇ ਸੀ ਕਿ ਇਸ ਦੌਰਾਨ ਸਾਡੀ ਗੁਆਂਢਣ ਆਪਣੀ ਸੱਸਨਾਲ ਸਾਡੇ ਘਰ ਆਈ ਅਤੇ ਮੇਰੀ ਪਤਨੀ ਜਸਬੀਰ ਕੌਰ ਨੂੰ ਇਹ ਕਹਿ ਕੇ ਨਾਲ ਲੈ ਗਈ ਕਿ ਉਨ੍ਹਾਂ ਨੂੰ ਕੋਈ ਉਸ ਨਾਲ ਜ਼ਰੂਰੀ ਕੰਮ ਹੈ। ਪਰ ਉਹ ਘਰ ਵਾਪਸ ਨਾ ਆਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਹੋਰ ਪੜ੍ਹੋ:ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸ
ਬੀਤੀ 28 ਅਪ੍ਰੈਲ ਨੂੰ ਸ਼ਾਮ ਪਿੰਡ ਦੇ ਸਾਬਕਾ ਸਰਪੰਚ ਨਵਦੀਪ ਸਿੰਘ ਨੂੰ ਸਾਰੀ ਗੱਲ ਉਸਦੇ ਘਰ ਜਾ ਕੇ ਦੱਸੀ ਤਾਂ ਫਿਰ ਸਾਬਕਾ ਸਰਪੰਚ, ਮੌਜੂਦਾ ਸਰਪੰਚ ਪਰਜਿੰਦਰ ਸਿੰਘ ਨੂੰ ਨਾਲ ਲੈ ਕੇ ਉਸ ਦੇ ਘਰ ਗਿਆ ਅਤੇ ਗੁਆਂਢੀਆਂ ਨੇ ਕਿਹਾ ਕਿ ਜਸਬੀਰ ਕੌਰ ਆਈ ਤਾਂ ਸੀ ਪਰ ਵਾਪਸ ਚਲੀ ਗਈ।

ਬਲਵਿੰਦਰ ਸਿੰਘ ਨੇ ਦੱਸਿਆ ਉਸ ਨੂੰ ਉਕਤ ਸਾਰਿਆਂ ‘ਤੇ ਸ਼ੱਕ ਹੋ ਗਿਆ ਅਤੇ ਬੀਤੀ 29 ਅਪ੍ਰੈਲ ਦੀ ਰਾਤ 8.30 ਵਜੇ ਉਹ ਮੁੜ ਪੂਰਨ ਸਿੰਘ ਦੇ ਘਰ ਗਏ ਅਤੇ ਉਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੇ ਘਰ ‘ਚੋਂ ਗੰਦੀ ਬਦਬੂ ਆ ਰਹੀ ਸੀ ਜਿਸ ‘ਤੇ ਅਸੀਂ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਮਰੇ ਵਿਚ ਪਈ ਪੇਟੀ ਦੀ ਤਲਾਸ਼ੀ ਲਈ ਤਾਂ ਉਸ ‘ਚੋਂ ਜਸਬੀਰ ਕੌਰ ਦੀ ਲਾਸ਼ ਖੂਨ ਨਾਲ ਲਥਪਥ ਪਈ ਹੋਈ ਮਿਲੀ।ਲਾਸ਼ ਮਿਲਣ ਉਪਰੰਤ ਪਿੰਡ ਵਾਲਿਆਂ ਨੇ ਮਹਿਲਾ ਕੁਟਾਪਾ ਚਾੜਿਆ।
ਹੋਰ ਪੜ੍ਹੋ:ਬਿਮਾਰ ਬੱਚੀ ਦੀ ਹਸਪਤਾਲ ‘ਚ ਜਗ੍ਹਾ ਨਾ ਮਿਲਣ ਕਾਰਨ ਹੋਈ ਮੌਤ, ਪਰਿਵਾਰ ਵਾਲਿਆਂ ਨੇ ਲਾਏ ਡਾਕਟਰਾਂ ‘ਤੇ ਦੋਸ਼

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜਿਥੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ, ਉਥੇ ਨਾਲ ਹੀ ਮੌਕੇ ਤੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਅਣਜੰਮੇ ਬੱਚੇ ਦੀ ਲਾਸ਼ ਜਿਸ ਨੂੰ ਉਕਤਾਨ ਵਲੋਂ ਜ਼ਮੀਨ ਵਿਚ ਦੱਬ ਦਿੱਤਾ ਗਿਆ ਸੀ, ਨੂੰ ਡਿਊਟੀ ਮੈਜਿਸਟ੍ਰੇਟ ਅਜੈਪਾਲ ਨਾਇਬ ਤਹਿਸੀਲਦਾਰ ਫਤਿਹਗੜ੍ਹ ਚੂੜੀਆਂ ਦੀ ਹਾਜ਼ਰੀ ਵਿਚ ਕਢਵਾਇਆ ਗਿਆ ਹੈ।
-PTC News