Fri, Apr 26, 2024
Whatsapp

ਜੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਚ ਕਰਨਾ ਹੈ ਵਾਧਾ, ਤਾਂ ਰੋਜ਼ ਖਾਓ ਇਹ ਫ਼ਲ

Written by  Kaveri Joshi -- April 14th 2020 04:26 PM
ਜੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਚ ਕਰਨਾ ਹੈ ਵਾਧਾ,  ਤਾਂ ਰੋਜ਼ ਖਾਓ ਇਹ ਫ਼ਲ

ਜੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਚ ਕਰਨਾ ਹੈ ਵਾਧਾ, ਤਾਂ ਰੋਜ਼ ਖਾਓ ਇਹ ਫ਼ਲ

ਜੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ 'ਚ ਕਰਨਾ ਹੈ ਵਾਧਾ, ਤਾਂ ਰੋਜ਼ ਖਾਓ ਇਹ ਫ਼ਲ: ਦੇਸ਼ ਦੀ ਸਰਕਾਰ ਵੱਲੋਂ ਕੋਰੋਨਾਵਾਇਰਸ ਦੇ ਚਲਦੇ ਆਪਣੇ ਨਾਗਰਿਕਾਂ ਦੀ ਸਿਹਤ ਪ੍ਰਤੀ ਸੋਚਦੇ ਹੋਏ ਅਹਿਮ ਫੈਸਲੇ ਲਏ ਜਾ ਰਹੇ ਹਨ । ਲੌਕਡਾਊਨ ਵੀ 3 ਮਈ ਤੱਕ ਵਧਾ ਦਿੱਤਾ ਗਿਆ ਹੈ। ਡਾਕਟਰਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਾਗਰਿਕ ਵੀ ਚਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ । ਜਿੱਥੇ ਸਭ ਘਰਾਂ 'ਚ ਰਹਿ ਕੇ ਆਪਣੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਅਤੇ ਕੋਰੋਨਾ ਤੋਂ ਬਚਾਅ ਕਰਨ 'ਚ ਲੱਗ ਚੁੱਕੇ ਹਨ ਉੱਥੇ ਸਾਨੂੰ ਆਪਣੀ ਇਮਯੂਨੀਟੀ ਨੂੰ ਵਧਾਉਣ ਲਈ ਵੀ ਕੁਝ ਗੱਲਾਂ ਨੂੰ ਚੇਤੇ ਰੱਖਣ ਦੀ ਲੋੜ ਹੈ । https://media.ptcnews.tv/wp-content/uploads/2020/04/00c9e131-8110-4450-8a3f-510af6aec9ef.jpg ਚੰਗਾ ਆਹਾਰ ਅਤੇ ਫ਼ਲਾਂ ਦਾ ਸੇਵਨ ਸਾਡੀ ਇਮਊਨਿਟੀ ਨੂੰ ਵਧਾ ਸਕਦਾ ਹੈ ਅਤੇ ਅਸੀਂ ਬਿਮਾਰੀ ਨਾਲ ਲੜ੍ਹਨ ਦੀ ਸ਼ਕਤੀ ਹਾਸਿਲ ਕਰ ਸਕਦੇ ਹਾਂ । ਆਓ ਅੱਜ ਦੱਸਦੇ ਹਾਂ ਕਿ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ ਨੂੰ ਵਧਾਉਣ ਲਈ ਕਿਹੜੇ ਫ਼ਲ ਖਾਣੇ ਚਾਹੀਦੇ ਹਨ। ਵਿਟਾਮਿਨ-ਸੀ ਯੁਕਤ ਫ਼ਲ ਸਾਡੀ ਇਮਊਨਿਟੀ ਨੂੰ ਵਧਾਉਣ 'ਚ ਕਾਰਗਰ ਹਨ :- 1. ਕਿੰਨੂੰ :- ਸਿਹਤਵਰਧਕ ਤੱਤਾਂ ਨਾਲ ਭਰਪੂਰ ਕਿੰਨੂੰ 'ਚ ਵਿਟਾਮਿਨ ਸੀ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ ਜੋ ਕਿ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ 'ਚ ਵਾਧਾ ਕਰਦੀ ਹੈ ਇਸ ਲਈ ਵਿਟਾਮਿਨ ਸੀ ਯੁਕਤ ਕਿੰਨੂੰ ਖਾਣਾ ਲਾਭਦਾਇਕ ਹੁੰਦਾ ਹੈ। 2. ਸੰਤਰਾ :- ਨਿੰਬੂ ਜਾਤੀ ਦਾ ਫਲ ਮੰਨਿਆ ਜਾਣ ਵਾਲੇ ਸੰਤਰੇ ਦੀ ਖੇਤੀ ਭਾਰਤ 'ਚ ਭਾਰਤ ਵਿੱਚ ਸੰਤਰੇ ਦੀ ਖੇਤੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਵਧੇਰੇ ਕੀਤੀ ਜਾਂਦੀ ਹੈ। ਵਿਟਾਮਿਨ ਯੁਕਤ ਸੰਤਰਾ ਇਮੁਊਨਿਟੀ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ । ਇਸ ਲਈ ਸੰਤਰਾ ਵੀ ਤੁਹਾਡੇ ਲਈ ਲਾਭਦਾਇਕ ਹੈ। 3. ਅੰਗੂਰ :- ਅੰਗੂਰ 'ਚ ਮੌਜੂਦ ਐਂਟੀਆਕਸੀਡੈਂਟ ਤੱਤ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜ੍ਹਨ ਦੀ ਸ਼ਕਤੀ 'ਚ ਵਾਧਾ ਕਰਦੇ ਹਨ । ਅੰਗੂਰ 'ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ , ਜਿਸਦਾ ਸੇਵਨ ਕਾਫੀ ਲਾਭਦਾਇਕ ਰਹੇਗਾ । https://media.ptcnews.tv/wp-content/uploads/2020/04/2ba23307-aec1-4d66-8ab6-0f6342aaac7e.jpg 4. ਨਿੰਬੂ- ਜਾਤੀ ਤੋਂ ਬਾਅਦ ਦੂਜੇ ਨੰਬਰ 'ਤੇ ਆਉਣ ਵਾਲਾ ਅਮਰੂਦ ਪੰਜਾਬ ਦਾ ਇੱਕ ਮਸ਼ਹੂਰ ਫ਼ਲ ਹੈ , ਜਿਸਨੂੰ ਪੰਜਾਬ ਦੇ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਪੈਦਾ ਕੀਤਾ ਜਾਂਦਾ ਹੈ । ਸੁਆਦ 'ਚ ਮਿੱਠਾ ਅਮਰੂਦ ਬਹੁਤ ਹੀ ਗੁਣਕਾਰੀ ਫ਼ਲ ਹੈ ਜਿਸ ਵਿੱਚ 150-200 ਮਿਲੀਗ੍ਰਾਮ ਵਿਟਾਮਿਨ 'ਸੀ' ਹੁੰਦਾ ਹੈ । ਸਿਰਫ਼ ਇਹੀ ਨਹੀਂ ਬਲਕਿ ਅਮਰੂਦ ਵਿੱਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ , ਜੋ ਕਿ ਸਾਡੀ ਸਿਹਤ ਲਈ ਗੁਣਕਾਰੀ ਹਨ। 5. ਕੀਵੀ:- ਇੱਕ ਮੀਡੀਅਮ ਕੀਵੀ 'ਚ 71 ਮਿਲੀਗ੍ਰਾਮ ਵਿਟਾਮਿਨ ਸੀ ਮੌਜੂਦ ਹੁੰਦਾ ਹੈ। ਵਿਟਾਮਿਨ-ਸੀ ਨਾਲ ਭਰਪੂਰ ਕੀਵੀ ਫ਼ਲ 'ਚ ਤਣਾਅ ਅਤੇ ਕੋਲੇਸਟ੍ਰੋਲ ਨੂੰ ਘਟਾਉਣ ਦੇ ਤੱਤ ਹੁੰਦੇ ਹਨ। ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੁੰਦਾ ਹੈ। 6. ਅੰਬ- ਅਜੋਕੀ ਖੋਜ ਮੁਤਾਬਕ ਅੰਬ 'ਚ ਵੀ 36.4 ਮਾਇਕ੍ਰੋਗ੍ਰਾਮ ਪਾਇਆ ਗਿਆ ਹੈ। ਸਵਾਦ 'ਚ ਬੇਹੱਦ ਰਸੀਲਾ ਅੰਬ ਵੀ ਤੁਸੀਂ ਖਾ ਸਕਦੇ ਹੋ ਪਰ ਧਿਆਨ ਰਹੇ ਇਸਦਾ ਜਿਆਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਸੋ ਗਰਮੀਆਂ ਦੇ ਫਲਾਂ ਦੇ ਰਾਜੇ ਅੰਬ ਦੇ ਸੇਵਨ ਦਾ ਲੁਤਫ਼ ਜ਼ਰੂਰ ਉਠਾਓ ਪਰ ਸੰਭਲ ਕੇ। ਫ਼ਲ ਕੁਦਰਤ ਵੱਲੋਂ ਬਖ਼ਸ਼ਿਆ ਨਾਯਾਬ ਤੋਹਫਾ ਹਨ। ਇੰਨ੍ਹਾਂ ਦਾ ਸੇਵਨ ਸਾਨੂੰ ਬਿਮਾਰੀਆਂ ਤੋਂ ਕੋਸਾਂ ਦੂਰ ਰੱਖ ਸਕਦਾ ਹੈ। ਲੌਕਡਾਊਨ ਦੇ ਚਲਦੇ ਜੇਕਰ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਤੁਹਾਡੇ ਲਈ ਇਹ ਸੰਭਵ ਹੋ ਸਕਦਾ ਹੈ ਕਿ ਚੰਗਾ ਖਾਧਾ ਜਾਵੇ ਤਾਂ ਆਪਣੇ ਆਹਾਰ 'ਚ ਉਕਤ ਫ਼ਲ ਜ਼ਰੂਰ ਸ਼ਾਮਲ ਕਰੋ।


Top News view more...

Latest News view more...